ਕੋਰੋਨਾ ਦੇ ਨਵੇਂ ਸਟਰੇਨ ਨਾਲ ਭਾਰਤ ''ਚ ਹੁਣ ਤੱਕ 165 ਲੋਕ ਹੋਏ ਪੀੜਤ
Thursday, Jan 28, 2021 - 04:12 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਬ੍ਰਿਟੇਨ 'ਚ ਪਾਏ ਗਏ ਨਵੇਂ ਸਟਰੇਨ ਨਾਲ ਭਾਰਤ 'ਚ ਪੀੜਤ ਹੋਣ ਲੋਕਾਂ ਦੀ ਗਿਣਤੀ ਵੱਧ ਕੇ 165 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ 'ਚੋਂ ਹਰੇਕ ਮਰੀਜ਼ ਨੂੰ ਸੰਬੰਧਤ ਸੂਬਾ ਸਰਕਾਰਾਂ ਵਲੋਂ ਤੈਅ ਸਿਹਤ ਦੇਖਭਾਲ ਸੰਸਥਾਵਾਂ 'ਚ ਵੱਖ-ਵੱਖ ਕਮਰਿਆਂ 'ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਕਰੀਬੀ ਸੰਪਰਕ 'ਚ ਰਹੇ ਲੋਕਾਂ ਨੂੰ ਵੀ ਏਕਾਂਤਵਾਸ 'ਚ ਰੱਖਿਆ ਗਿਆ ਹੈ। ਸੰਪਰਕ 'ਚ ਆਏ ਸਹਿ-ਯਾਤਰੀਆਂ, ਪਰਿਵਾਰ 'ਚ ਸੰਪਰਕ 'ਚ ਆਏ ਲੋਕਾਂ ਅਤੇ ਹੋਰ ਦਾ ਪਤਾ ਲਗਾਉਣ ਦੀ ਵਿਆਪਕ ਪੱਧਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੰਤਰਾਲਾ ਨੇ ਕਿਹਾ,''ਕੋਰੋਨਾ ਵਾਇਰਸ ਦੇ ਬ੍ਰਿਟੇਨ 'ਚ ਪਤਾ ਲੱਗੇ ਨਵੇਂ ਸਟਰੇਨ ਦੇ ਮਾਮਲੇ ਡੈਨਮਾਰਕ, ਨੀਦਰਲੈਂਡ, ਆਸਟਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਜਾਪਾਨ, ਲੈਬਨਾਨ ਅਤੇ ਸਿੰਗਾਪੁਰ 'ਚ ਵੀ ਸਾਹਮਣੇ ਆ ਚੁਕੇ ਹਨ। ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦਾ ਬ੍ਰਿਟੇਨ 'ਚ ਪਤਾ ਲੱਗਣ 'ਤੇ ਨੋਟਿਸ ਲਿਆ ਅਤੇ ਇਸ ਦੀ ਰੋਕਥਾਮ ਲਈ ਚੌਕਸੀ ਕਦਮ ਚੁੱਕੇ ਹਨ।