ਕੋਰੋਨਾ ਕਾਰਨ ਭਾਰਤ ਦਾ ਖੂਬਸੂਰਤ 'ਮੈਸੂਰ ਪੈਲਸ' ਸੈਲਾਨੀਆਂ ਲਈ ਬੰਦ

Sunday, Mar 15, 2020 - 12:49 PM (IST)

ਕੋਰੋਨਾ ਕਾਰਨ ਭਾਰਤ ਦਾ ਖੂਬਸੂਰਤ 'ਮੈਸੂਰ ਪੈਲਸ' ਸੈਲਾਨੀਆਂ ਲਈ ਬੰਦ

ਕਰਨਾਟਕ— ਕੋਰੋਨਾ ਵਾਇਰਸ ਨੇ ਪੂਰੇ ਦੇਸ਼ 'ਚ ਹੜਕੰਪ ਮਚਾ ਦਿੱਤਾ ਹੈ। ਪੂਰੇ ਦੇਸ਼ 'ਚ ਸਮਾਜਿਕ ਸਮਾਰੋਹ ਦੇ ਪ੍ਰੋਗਰਾਮਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕੋਰੋਨਾ ਕਾਰਨ ਪਦਮ ਪੁਰਸਕਾਰ ਸਮਾਰੋਹ ਨੂੰ ਟਾਲ ਦਿੱਤਾ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ ਸ਼ਨੀਵਾਰ ਨੂੰ 95 ਪਹੁੰਚ ਗਈ। ਹੁਣ ਤਕ 11 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਦਰਮਿਆਨ ਕਰਨਾਟਕ 'ਚ ਸਥਿਤ ਖੂਬਸੂਰਤ ਮੈਸੂਰ ਪੈਲਸ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਮੈਸੂਰ ਪੈਲਸ ਕਮੇਟੀ ਨੇ ਫੈਸਲਾ ਲਿਆ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੈਸੂਰ ਪੈਲਸ 15 ਮਾਰਚ ਤੋਂ 22 ਮਾਰਚ ਤਕ ਸੈਲਾਨੀਆਂ ਲਈ ਬੰਦ ਰਹੇਗਾ।

PunjabKesari

ਇੱਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਪੂਰੀ ਚੌਕਸੀ ਵਰਤ ਰਹੀ ਹੈ, ਤਾਂ ਕਿ ਇਹ ਵਾਇਰਸ ਜ਼ਿਆਦਾ ਨਾ ਫੈਲੇ। ਕਰੀਬ 30 ਹਵਾਈ ਅੱਡਿਆਂ 'ਤੇ ਵਿਦੇਸ਼ ਤੋਂ ਆਉਣ ਵਾਲੇ ਭਾਰਤੀ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਸ਼ੱਕੀ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸ ਨੂੰ 14 ਦਿਨਾਂ ਲਈ ਵੱਖਰੇ ਆਈਸੋਲੇਸ਼ਨ 'ਚ ਰੱਖਿਆ ਜਾ ਰਿਹਾ ਹੈ। 

PunjabKesari

ਦੁਨੀਆ ਭਰ ਦੇ 140 ਦੇਸ਼ਾਂ 'ਚ ਫੈਲੇ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 5700 ਤੋਂ ਪਾਰ ਪੁੱਜ ਗਈ ਹੈ ਅਤੇ 1.50 ਲੱਖ ਤੋਂ ਵਧੇਰੇ ਲੋਕ ਵਾਇਰਸ ਤੋਂ ਪੀੜਤ ਹਨ। ਈਰਾਨ ਤੋਂ ਬਾਅਦ ਇਟਲੀ ਅਜਿਹਾ ਦੇਸ਼ ਹੈ, ਜਿੱਥੇ ਮੌਤਾਂ ਦਾ ਅੰਕੜਾ ਵਧ ਹੈ, ਇੱਥੇ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17,000 ਤੋਂ ਵਧੇਰੇ ਵਾਇਰਸ ਦੀ ਲਪੇਟ 'ਚ ਹਨ। ਵਾਇਰਸ ਦੇ ਫੈਲਾਅ ਨੂੰ ਦੇਖਿਆ ਮੈਸੂਰ ਪੈਲਸ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਸੈਲਾਨੀ ਇਸ ਪੈਲਸ ਦੀ ਖੂਬਸੂਰਤੀ ਨੂੰ ਦੇਖਣ ਲਈ ਆਉਂਦੇ ਹਨ। ਇਸ ਪੈਲਸ ਨੂੰ ਅੰਬਾ ਪੈਲਸ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਲੱਖਾਂ ਦੀ ਗਿਣਤੀ 'ਚ ਲੋਕ ਮੈਸੂਰ ਪੈਲਸ ਦਾ ਖੂਬਸੂਰਤ ਨਜ਼ਾਰਾ ਦੇਖਣ ਲਈ ਮੈਸੂਰ ਪੁੱਜਦੇ ਹਨ।

ਇਹ ਵੀ ਪੜ੍ਹੋ :  ਕੋਵਿਡ-19 ਦਾ 140 ਦੇਸ਼ਾਂ 'ਚ ਕਹਿਰ, 5700 ਲੋਕਾਂ ਦੀ ਮੌਤ ਤੇ 1.50 ਲੱਖ ਪੀਡ਼ਤ

ਇਹ ਵੀ ਪੜ੍ਹੋ : ਯੂਰਪ ਤੋਂ ਮੁੜਨਾ ਹੋ ਸਕਦਾ ਹੈ ਔਖਾ, 2 ਹੋਰ ਦੇਸ਼ਾਂ ਵਿਚ ਘਰੋਂ ਨਿਕਲਣ 'ਤੇ ਪਾਬੰਦੀ


author

Tanu

Content Editor

Related News