ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਤੀ ਜਾਗਰੂਕਤਾ ਲਈ ਅਨੋਖੀ ਕੋਸ਼ਿਸ਼, ਬਣਾਇਆ ''ਮਾਸਕ'' ਪਰਾਂਠਾ

07/10/2020 11:18:15 AM

ਮਦੁਰੈ- ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜਾਈ ਲਈ ਲੋਕਾਂ 'ਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਮਦੁਰੈ ਦੇ ਇਕ ਰੈਸਟੋਰੈਂਟ 'ਚ ਪਰਾਂਠੇ ਨੂੰ ਲੈ ਕੇ ਅਨੋਖਾ ਪ੍ਰਯੋਗ ਕੀਤਾ ਗਿਆ ਹੈ। ਮਾਸਕ ਵਾਲਾ ਇਹ ਪਰਾਂਠਾ ਗਾਹਕਾਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਇਹ ਤਸਵੀਰ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਕੋਠੂ ਪਰਾਂਠਾ, ਕੀਮਾ ਪਰਾਂਠਾ, ਵੀਚੂ ਪਰਾਂਠਾ, ਮਿਰਚ ਪਰਾਂਠਾ ਦੀ ਸੂਚੀ 'ਚ ਹੁਣ 'ਮਾਸਕ' ਪਰਾਂਠਾ ਵੀ ਸ਼ਾਮਲ ਹੋ ਗਿਆ ਹੈ। ਇਸ ਪਰਾਂਠੇ ਨੂੰ ਬਿਲਕੁੱਲ ਮਾਸਕ ਦੇ ਆਕਾਰ ਦਾ ਬਣਾਇਆ ਗਿਆ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਹੋਣ ਤੋਂ ਬਾਅਦ ਲੋਕਾਂ 'ਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼ਹਿਰ 'ਚ ਪਰਾਂਠਾ ਬਣਾਉਣ ਵਾਲੇ ਕੇ.ਐੱਲ. ਕੁਮਾਰ ਦਾ ਕਹਿਣਾ ਹੈ ਕਿ ਇਹ ਲੋਕਾਂ 'ਚ ਮਾਸਕ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਨ ਅਤੇ ਇਸੇ ਮਕਸਦ ਨਾਲ ਉਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਹੈ। ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਲੋਕ ਉਨ੍ਹਾਂ ਦੇ ਰੈਸਟੋਰੈਂਟ 'ਚ ਇਹ ਪਰਾਂਠਾ ਦੇਖ ਕੇ ਘਰਾਂ 'ਚ ਮਾਸਕ ਬਾਰੇ ਗੱਲ ਕਰਨ। ਉਨ੍ਹਾਂ ਨੇ ਕਿਹਾ,''ਮੈਂ ਮਾਸਕ ਦੇ ਆਕਾਰ 'ਚ ਪਰਾਂਠਾ ਬਣਾਇਆ ਅਤੇ ਜੋ ਲੋਕ ਮੇਰੇ ਰੈਸਟੋਰੈਂਟ 'ਚ ਆਉਂਦੇ ਹਨ, ਉਨ੍ਹਾਂ ਨੂੰ ਇਸ ਰਾਹੀਂ ਮਾਸਕ ਪਹਿਨਣ ਦਾ ਸੰਦੇਸ਼ ਦਿੱਤਾ ਜਾਂਦਾ ਹੈ।''

ਸਰਕਾਰੀ ਆਦੇਸ਼ ਦੇ ਅਧੀਨ ਇੱਥੇ ਰੈਸਟੋਰੈਂਟ 'ਚ ਲੋਕ ਖਾਣਾ ਨਹੀਂ ਖਾ ਸਕਦੇ ਹਨ ਸਗੋਂ ਪੈਕ ਕਰ ਕੇ ਘਰ ਲਿਜਾਂਦੇ ਹਨ। ਕੁਮਾਰ ਕਿਸੇ ਦਾ ਵੀ ਭੋਜਨ ਪੈਕ ਕਰਨ ਤੋਂ ਪਹਿਲਾਂ ਉਸ ਨੂੰ ਪਰਾਂਠਾ ਦਿਖਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਮਾਸਕ ਪਹਿਨਣ ਦੀ ਅਹਿਮੀਅਤ ਨੂੰ ਦੱਸਣਾ ਹੈ, ਕਿਉਂਕਿ ਹਾਲ ਦੇ ਦਿਨਾਂ 'ਚ ਇੱਥੇ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਦੁਰੈ 'ਚ ਪਿਛਲੇ ਕੁਝ ਦਿਨਾਂ 'ਚ ਮਾਮਲੇ ਵੱਧ ਕੇ 5299 ਹੋ ਗਏ ਹਨ ਅਤੇ ਹੁਣ ਤੱਕ 95 ਲੋਕਾਂ ਦੀ ਮੌਤ ਹੋ ਚੁਕੀ ਹੈ। ਸੂਬਾ ਸਰਕਾਰ ਨੇ ਮਦੁਰੈ ਅਤੇ ਉਸ ਦੇ ਨੇੜੇ-ਤੇੜੇ 12 ਜੁਲਾਈ ਤੱਕ ਤਾਲਾਬੰਦੀ ਲਾਗੂ ਕੀਤੀ ਹੈ।


DIsha

Content Editor

Related News