ਮਹਾਰਾਸ਼ਟਰ ''ਚ 1388 ਪੁਲਸ ਕਰਮਚਾਰੀ ਕੋਰੋਨਾ ਪੀੜਤ, 12 ਦੀ ਮੌਤ
Wednesday, May 20, 2020 - 12:59 PM (IST)

ਮੁੰਬਈ- ਕੋਰੋਨਾ ਯੋਧਾ ਮਹਾਰਾਸ਼ਟਰ ਪੁਲਸ ਲਈ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਇਸ ਨਾਲ 1388 ਕਰਮਚਾਰੀ ਪੀੜਤ ਅਤੇ 12 ਦੀ ਮੌਤ ਹੋ ਚੁਕੀ ਹੈ। ਮਹਾਰਾਸ਼ਟਰ ਪੁਲਸ ਵਲੋਂ ਬੁੱਧਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਕੁੱਲ 1388 ਕਰਮਚਾਰੀ ਕੋਰੋਨਾ ਦੀ ਲਪੇਟ 'ਚ ਆ ਚੁਕੇ ਹਨ ਅਤੇ 12 ਦੀ ਮੌਤ ਹੋ ਚੁਕੀ ਹੈ। ਇਨਫੈਕਸ਼ਨ ਨਾਲ ਪ੍ਰਭਾਵਿਤ ਕੁੱਲ ਕਰਮਚਾਰੀਆਂ 'ਚ 142 ਅਧਿਕਾਰੀ ਅਤੇ 1246 ਪੁਰਸ਼ ਪੁਲਸ ਕਰਮਚਾਰੀ ਹਨ। ਰਾਜ 'ਚ ਮੌਜੂਦਾ ਸਮੇਂ 'ਚ ਫੋਰਸ ਦੇ 948 ਮਾਮਲੇ ਸਰਗਰਮ ਹਨ, ਜਿਸ 'ਚ 107 ਅਧਿਕਾਰੀ ਅਤੇ 841 ਸਿਪਾਹੀ ਹਨ।
ਕੋਰੋਨਾ ਨਾਲ 428 ਕਰਮਚਾਰੀ ਠੀਕ ਹੋ ਚੁਕੇ ਹਨ, ਜਿਸ 'ਚ 34 ਅਧਿਕਾਰੀ ਅਤੇ 394 ਸਿਪਾਹੀ ਹਨ। ਪੁਲਸ ਅਨੁਸਾਰ 12 ਦੀ ਮੌਤ ਹੋ ਚੁਕੀ ਹੈ, ਜਿਸ 'ਚ ਇਕ ਅਧਿਕਾਰੀ ਅਤੇ 11 ਸਿਪਾਹੀ ਹਨ। ਕੋਰੋਨਾ ਕਾਰਨ ਜਿਨ੍ਹਾਂ ਪੁਲਸ ਕਰਮਚਾਰੀਆਂ ਦੀ ਮੌਤ ਹੋਈ ਹੈ, ਉਹ ਸਾਰੇ ਪੁਰਸ਼ ਕਰਮਚਾਰੀ ਸਨ। ਰਾਜ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 188 ਦੀ ਉਲੰਘਣਾ ਦੇ ਇਕ ਲੱਖ 11 ਹਜ਼ਾਰ 412 ਮਾਮਲੇ ਦਰਜ ਕੀਤੇ ਹਨ। ਮੁੰਬਈ ਨੂੰ ਛੱਡ ਕੇ ਕੁਆਰੰਟੀਨ ਉਲੰਘਣ ਦੇ 680 ਮਾਮਲੇ ਹਨ। ਪੁਲਸ ਫੋਰਸ 'ਤੇ ਹਮਲੇ ਦੇ 244 ਮਾਮਲੇ ਹਨ ਅਤੇ 823 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।