ਲਾਕਡਾਊਨ : ਸ਼੍ਰੀਨਗਰ ''ਚ ਕਾਰਗੋ ਆਟੋ ਘਰਾਂ ਤੱਕ ਪਹੁੰਚਾਉਣਗੇ ਜ਼ਰੂਰੀ ਸਾਮਾਨ

Thursday, Apr 16, 2020 - 04:23 PM (IST)

ਲਾਕਡਾਊਨ : ਸ਼੍ਰੀਨਗਰ ''ਚ ਕਾਰਗੋ ਆਟੋ ਘਰਾਂ ਤੱਕ ਪਹੁੰਚਾਉਣਗੇ ਜ਼ਰੂਰੀ ਸਾਮਾਨ

ਜੰਮੂ- ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੂਰੇ ਦੇਸ਼ 'ਚ ਲਾਕਡਾਊਨ ਦੀ ਮਿਆਦ 3 ਮਈ ਤੱਕ ਵਧ ਗਈ ਹੈ। ਅਜਿਹੇ 'ਚ ਸਾਰੇ ਸੂਬਿਆਂ ਦੀਆਂ ਸਰਕਾਰਾਂ ਇਸ ਸੰਕਟ ਕਾਲ 'ਚ ਆਪਣੇ ਪ੍ਰਦੇਸ਼ ਦੀ ਜਨਤਾ ਨੂੰ ਬਿਹਤਰ ਤੋਂ ਬਿਹਤਰ ਸਹੂਲਤ ਦੇਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਇਸੇ ਕੜੀ 'ਚ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਕਾਰਗੋ ਆਟੋ ਰਾਹੀਂ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਸਾਮਾਨ ਪਹੁੰਚਾਇਆ ਜਾਵੇਗਾ।

ਕੋਰੋਨਾ ਦੇ ਰੈੱਡ ਜੋਨ ਖੇਤਰ 'ਚ ਜ਼ਰੂਰੀ ਸਾਮਾਨ ਦੀ ਸਪਲਾਈ ਕੀਤਾ ਜਾਵੇਗਾ
ਸ਼੍ਰੀਨਗਰ ਦੇ ਜ਼ਿਲਾ ਮੈਜਿਸਟਰੇਟ ਅਤੇ ਵਿਕਾਸ ਕਮਿਸ਼ਨਰ ਸ਼ਹੀਦ ਚੌਧਰੀ ਦਾ ਕਹਿਣਾ ਹੈ ਕਿ ਕਾਰਗੋ ਆਟੋ ਦਾ ਇਕ ਬੇੜਾ ਪੂਰੇ ਸ਼੍ਰੀਨਗਰ 'ਚ ਸਬਜ਼ੀਆਂ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਤਿਆਰ ਹੈ। ਉਨਾਂ ਨੇ ਦੱਸਿਆ ਕਿ ਕੋਰੋਨਾ ਦੇ ਰੈੱਡ ਜੋਨ ਖੇਤਰ 'ਚ ਜ਼ਰੂਰੀ ਸਾਮਾਨ ਦੀ ਸਪਲਾਈ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਕੋਰੋਨਾ ਨਾਲ ਇਨਫੈਕਟਡ ਮਰੀਜ਼ਾਂ ਦੀ ਕੁੱਲ ਗਿਣਤੀ 278 'ਤੇ ਪਹੁੰਚ ਗਈ ਹੈ। ਜਿਨਾਂ 'ਚੋਂ 30 ਲੋਕ ਠੀਕ ਹੋ ਕੇ ਹਸਪਤਾਲਾਂ ਤੋਂ ਛੁਟੀ ਲੈ ਕੇ ਘਰ ਜਾ ਚੁਕੇ ਹਨ। ਉੱਥੇ ਹੀ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4 ਹੈ।

ਕਸ਼ਮੀਰ ਘਾਟੀ 'ਚ ਮਰੀਜ਼ਾਂ ਦੀ ਗਿਣਤੀ 200 ਦੇ ਪਾਰ
ਕਸ਼ਮੀਰ ਘਾਟੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 200 ਦੇ ਪਾਰ ਹੋ ਗਈ ਹੈ। ਘਾਟੀ 'ਚ ਮਹਾਮਾਰੀ ਨਾਲ ਨਜਿੱਠਣ ਲਈ ਲਗਾਏ ਗਏ ਲਾਕਡਾਊਨ ਨੂੰ ਬੁੱਧਵਾਰ ਨੂੰ 28 ਦਿਨ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੇ ਇਕੱਠੇ ਹੋਣ ਅਤੇ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਗਈ ਹੈ। ਸੁਰੱਖਿਆ ਫੋਰਸਾਂ ਨੇ ਘਾਟੀ ਦੇ ਪ੍ਰਮੁੱਖ ਸਥਾਨਾਂ 'ਤੇ ਮੁੱਖ ਸੜਕਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਕਈ ਥਾਂਵਾਂ 'ਤੇ ਬੈਰੀਕੇਡ ਲਗਾਏ ਹਨ।


author

DIsha

Content Editor

Related News