ਲਾਕਡਾਊਨ ਵਧਣ ਕਾਰਨ ਮੁੰਬਈ ਤੋਂ ਬਾਅਦ ਸੂਰਤ ''ਚ ਵੀ ਸੜਕ ''ਤੇ ਉਤਰੀ ਮਜ਼ਦੂਰਾਂ ਦੀ ਭੀੜ
Wednesday, Apr 15, 2020 - 09:28 AM (IST)
ਸੂਰਤ- ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਕੱਲ ਯਾਨੀ ਮੰਗਲਵਾਰ ਨੂੰ ਲਾਕਡਾਊਨ ਵਧਾਏ ਜਾਣ ਤੋਂ ਬਾਅਦ ਮੁੰਬਈ 'ਚ ਲਾਕਡਾਊਨ ਦਾ ਭਾਰੀ ਉਲੰਘਣ ਸਾਹਮਣੇ ਆਇਆ। ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ 'ਚ ਹਜ਼ਾਰਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਘਰ ਵਾਪਸੀ ਲਈ ਜਮਾ ਹੋ ਗਏ। ਕੁਝ ਅਜਿਹਾ ਹੀ ਨਜ਼ਾਰਾ ਗੁਜਰਾਤ ਦੇ ਸੂਰਤ 'ਚ ਵੀ ਦੇਖਣ ਨੂੰ ਮਿਲਿਆ। ਗੁਜਰਾਤ 'ਚ ਕੋਰੋਨਾ ਦੇ ਵਧਦੇ ਮਾਮਲੇ ਅਤੇ ਲਾਕਡਾਊਨ ਦਰਮਿਆਨ ਸੂਰਤ 'ਚ ਪ੍ਰਵਾਸੀ ਮਜ਼ਦੂਰ ਸੜਕ 'ਤੇ ਉਤਰ ਆਏ ਅਤੇ ਘਰ ਆਉਣ ਦੀ ਜਿੱਦ 'ਤੇ ਅੜੇ ਹੋਏ ਸਨ। ਹਾਲਾਂਕਿ ਬਾਅਦ 'ਚ ਪੁਲਸ ਵਲੋਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਉਨਾਂ ਨੂੰ ਖੇਤਰ ਖਾਲੀ ਕਰਨ ਅਤੇ ਆਪਣੀਆਂ-ਆਪਣੀਆਂ ਥਾਂਵਾਂ 'ਤੇ ਆਉਣ ਲਈ ਰਾਜੀ ਕਰ ਲਿਆ ਗਿਆ ਹੈ। ਇੰਨੇ ਸਾਰੇ ਲੋਕਾਂ ਦੇ ਸੜਕ 'ਤੇ ਆਉਣ ਨਾਲ ਕੋਰੋਨਾ ਦੇ ਫੈਲਣ ਦਾ ਖਤਰਾ ਵਧ ਗਿਆ ਹੈ। ਇੰਨੇ ਲੋਕਾਂ ਦਾ ਇਕੱਠੇ ਸੜਕ 'ਤੇ ਆਉਣਾ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ।
ਮਜ਼ਦੂਰ ਆਪਣੇ ਗ੍ਰਹਿ ਰਾਜਾਂ 'ਚ ਵਾਪਸ ਜਾਣਾ ਚਾਹੁੰਦੇ ਸਨ
ਪੂਰੇ ਮਾਮਲੇ 'ਤੇ ਸੂਰਤ ਦੇ ਡੀ.ਜੀ.ਪੀ. ਨੇ ਕਿਹਾ ਕਿ ਮਜ਼ਦੂਰ ਆਪਣੇ ਗ੍ਰਹਿ ਰਾਜਾਂ 'ਚ ਵਾਪਸ ਜਾਣਾ ਚਾਹੁੰਦੇ ਸਨ। ਅਸੀਂ ਉਨਾਂ ਨੂੰ ਸਮਝਾਇਆ ਕਿ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ, ਇਸ ਲਈ ਕੋਈ ਵਾਹਨ ਇਸ ਸਮੇਂ ਚੱਲਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਕਈ ਮਜ਼ਦੂਰਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਉਨਾਂ ਨੂੰ ਖਾਣਾ ਨਹੀਂ ਮਿਲ ਰਿਹਾ ਹੈ। ਜਿਸ ਤੋਂ ਬਾਅਦ ਅਸੀਂ ਇਕ ਏਜੰਸੀ ਨੂੰ ਬੁਲਾਇਆ, ਜੋ ਉਨਾਂ ਨੂੰ ਖਾਣਾ ਪਰੋਸ ਰਹੀ ਹੈ।
3 ਮਈ ਤੱਕ ਵਧਿਆ ਲਾਕਡਾਊਨ
21 ਦਿਨ ਲਈ ਦੇਸ਼ 'ਚ ਲਾਗੂ ਲਾਕਡਾਊਨ 14 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਹੁਣ ਦੇਸ਼ ਭਰ 'ਚ 3 ਮਈ ਤੱਕ ਲਾਕਡਾਊਨ ਜਾਰੀ ਰਹੇਗਾ। ਅਜਿਹੇ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੋਕ ਲਾਕਡਾਊਨ ਨੂੰ ਲੰਬਾ ਖਿੱਚਦਾ ਦੇਖ ਘਬਰਾ ਗਏ ਅਤੇ ਘਰ ਭੇਜਣ ਦੀ ਮੰਗ ਕਰਨ ਲੱਗੇ।
ਪ੍ਰਵਾਸੀ ਮਜ਼ਦੂਰਾਂ ਨੇ ਕੀਤੀ ਭੰਨ-ਤੋੜ
ਲਾਕਡਾਊਨ ਕਾਰਨ ਸੂਰਤ 'ਚ ਫਸੇ ਕਈ ਪ੍ਰਵਾਸੀ ਮਜ਼ਦੂਰਾਂ ਨੇ ਸ਼ੁੱਕਰਵਾਰ ਦੀ ਰਾਤ ਭੰਨ-ਤੋੜ ਕੀਤੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ। ਦਰਅਸਲ ਇਹ ਲੋਕ ਆਪਣੇ ਘਰ ਆਉਣ ਲਈ ਇੰਤਜਾਮ ਕਰਨ ਦੀ ਮੰਗ ਕਰ ਰਹੇ ਸਨ। ਮਜ਼ਦੂਰ ਲਾਕਡਾਊਨ ਵਧਾਏ ਜਾਣ ਦੀ ਖਬਰ ਤੋਂ ਬਾਅਦ ਡਰ ਗਏ ਸਨ ਅਤੇ ਸੜਕਾਂ 'ਤੇ ਉਤਰ ਆਏ ਸਨ।