ਪਲਾਸਟਿਕ ਤੇ ਸਟੀਲ ’ਤੇ ਲੰਮੇ ਸਮੇਂ ਤੱਕ ਜਿਊਂਦਾ ਰਹਿੰਦਾ ਹੈ ਕੋਰੋਨਾ ਵਾਇਰਸ

03/26/2020 8:12:56 PM

ਨਵੀਂ ਦਿੱਲੀ – ਕੋਰੋਨਾ ਵਾਇਰਸ ਦਾ ਖੌਫ ਪੂਰੀ ਦੁਨੀਆ ’ਚ ਨਜ਼ਰ ਆ ਰਿਹਾ ਹੈ। ਇਸ ਦਰਮਿਆਨ ਬੇਹੱਦ ਇਨਫੈਕਟਡ ਬੀਮਾਰੀ ਨਾਲ ਜੁੜੇ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਇਕ ਤਾਜ਼ਾ ਅਧਿਐਨ ’ਚ ਪਤਾ ਲੱਗਾ ਹੈ ਕਿ ਇਹ ਵਾਇਰਸ ਪਲਾਸਟਿਕ ਅਤੇ ਸਟੀਲ ’ਤੇ ਲੰਮੇ ਸਮੇਂ ਤੱਕ ਜਿਊਂਦਾ ਰਹਿ ਸਕਦਾ ਹੈ। ਯਾਨੀ ਬਾਹਰ ਤੋਂ ਲਿਆਂਦੇ ਗਏ ਪਲਾਸਟਿਕ ਤੋਂ ਵੀ ਸੰਭਲ ਕੇ ਰਹਿਣ ਦੀ ਲੋੜ ਹੈ। ਨਾਲ ਹੀ ਘਰਾਂ ’ਚ ਇਸਤੇਮਾਲ ਹੋਣ ਵਾਲੇ ਸਟੀਲ ਦੇ ਬਰਤਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਹੀ ਉਪਯੋਗ ’ਚ ਲਿਆਉਣਾ ਜ਼ਰੂਰੀ ਹੈ।

ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ ਦੇ ਅਧਿਐਨ ਮੁਤਾਬਕ ਇਹ ਵਾਇਰਸ ਕਾਪਰ ’ਤੇ ਚਾਰ ਘੰਟੇ ਤੱਕ ਜੀਵਤ ਰਹਿ ਸਕਦਾ ਹੈ। ਉਥੇ ਹੀ ਕਾਰਡ ਬੋਰਡ ’ਤੇ 24 ਘੰਟੇ ਤਾਂ ਪਲਾਸਟਿਕ ਅਤੇ ਸਟੀਲ ਦੇ ਬਰਤਨਾਂ ’ਤੇ 2 ਤੋਂ 3 ਦਿਨ ਤੱਕ ਇਸ ਵਾਇਰਸ ਦੀ ਜ਼ਿੰਦਗੀ ਹੋ ਸਕਦੀ ਹੈ। ਇਸ ਅਧਿਐਨ ਦੇ ਲੇਖਕ ਜੇਮਸ ਸਮਿਥ ਮੁਤਾਬਕ ਜੇ ਪੀੜਤ ਵਿਅਕਤੀ ਦੇ ਛੂਹਣ ਤੋਂ ਬਾਅਦ ਤੁਸੀਂ ਇਨ੍ਹਾਂ ਬਰਤਨਾਂ ਨੂੰ ਛੂਹ ਰਹੇ ਹੋ ਤਾਂ ਕੋਵਿਡ-19 ਬੀਮਾਰੀ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।

ਇਸ ਲਈ ਸਭ ਤੋਂ ਸੁਰੱਖਿਅਤ ਹੈ ਤਾਂਬਾ

ਡਬਲਯੂ ਡਬਲਯੂ ਡਬਲਯੂ ਡਾਟ ਮਾਈ ਉਪਚਾਰ ਡਾਟ ਕਾਮ ਨਾਲ ਜੁੜੇ ਡਾ. ਲਕਸ਼ਮੀਦੱਤਾ ਸ਼ੁਕਲਾ ਮੁਤਾਬਕ ਤਾਂਬਾ ਯਾਨੀ ਕਾਪਰ ਨੂੰ ਓਲੀਗੋਡੀਨਾਮਿਕ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਹ ਬੈਕਟੀਰੀਆ ਦਾ ਨਾਸ਼ ਕਰਦਾ ਹੈ। ਤਾਂਬਾ ਇਕਲੌਤੀ ਧਾਤੂ ਹੈ ਜੋ ਖੁਦ ਸੰਪਰਕ ’ਚ ਆਉਣ ’ਤੇ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਨੂੰ ਆਪਣੇ-ਆਪ ਮਾਰ ਦਿੰਦਾ ਹੈ।

ਉਥੇ ਹੀ ਭਾਰਤੀ ਧਰਮ ਗ੍ਰੰਥਾਂ ’ਚ ਸ਼ੁਰੂ ਤੋਂ ਤਾਂਬੇ ਦੇ ਬਰਤਨਾਂ ਦੀ ਵਰਤੋਂ ਨੂੰ ਲਾਭਦਾਇਕ ਦੱਸਿਆ ਗਿਆ ਹੈ। ਇਸ ਦੀ ਪਰਤ ਪਾਣੀ ਜਾਂ ਹਵਾ ਨਾਲ ਸੰਪਰਕ ’ਚ ਆਉਣ ’ਤੇ ਰਸਾਇਣਕ ਕਿਰਿਆ ਕਰਦੀ ਹੈ। ਇਹੀ ਕਾਰਣ ਹੈ ਕਿ ਇਸ ’ਤੇ ਕਿਸੇ ਵੀ ਤਰ੍ਹਾਂ ਦੇ ਜੀਵਾਣੂ ਜਾਂ ਵਿਸ਼ਾਣੂ ਪੈਦਾ ਨਹੀਂ ਹੁੰਦੇ ਜਦੋਂ ਕਿ ਇਹ ਖਤਰਾ ਹੋਰ ਧਾਤੂਆਂ ਦੇ ਬਰਤਨਾਂ ’ਤੇ ਰਹਿੰਦਾ ਹੈ।

2015 ’ਚ ਹੋਏ ਇਕ ਹੋਰ ਅਧਿਐਨ ’ਚ ਦੱਸਿਆ ਗਿਆ ਸੀ ਕਿ ਤਾਂਬਾ ਰੈਸਿਪਰੇਟਰੀ ਵਾਇਰਸ ਤੋਂ ਬਚਾ ਸਕਦਾ ਹੈ। ਰੈਸਿਪਰੇਟਰੀ ਵਾਇਰਸ ਯਾਨੀ ਅਜਿਹਾ ਵਾਇਰਸ ਜੋ ਫੇਫੜਿਆਂ ’ਤੇ ਅਟੈਕ ਕਰਦਾ ਹੈ। ਕੋਰੋਨਾ ਅਜਿਹਾ ਹੀ ਵਾਇਰਸ ਹੈ। ਤਾਂਬਾ ਇਕੱਲੀ ਧਾਤੂ ਹੈ ਜੋ ਜੀਵ-ਜੰਤੂਆਂ ਤੋਂ ਇਨਸਾਨਾਂ ’ਚ ਆਉਣ ਵਾਲੇ ਕੋਰੋਨਾ ਵਾਇਰਸ ਨੂੰ ਵੀ ਮਾਰ ਸਕਦਾ ਹੈ।

ਵਰਤੋ ਇਹ ਸਾਵਧਾਨੀਆਂ ਤਾਂ ਕੋਰੋਨਾ ਵਾਇਰਸ ਰਹੇਗਾ ਦੂਰ

ਤਾਜ਼ਾ ਖੁਲਾਸੇ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਹੈ ਕਿ ਇਨਸਾਨੀ ਸਰੀਰ ਦੇ ਨਾਲ ਹੀ ਹੁਣ ਰੋਜ਼ਾਨਾ ਦੇ ਕੰਮਾਂ ’ਚ ਆਉਣ ਵਾਲੇ ਬਰਤਨਾਂ ਦੀ ਸਫਾਈ ਵੀ ਰੱਖੀ ਜਾਵੇ। ਬਰਤਨਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਸੁਕਾਓ, ਸਾਫ ਕੱਪੜੇ ਨਾਲ ਪੂੰਝੋ, ਇਸ ਤੋਂ ਬਾਅਦ ਇਸਤੇਮਾਲ ਕਰੋ।

ਅੱਜਕਲ ਪਲਾਸਟਿਕ ਦੀਆਂ ਚੀਜ਼ਾਂ ਦਾ ਇਸਤੇਮਾਲ ਵੀ ਵੱਧ ਗਿਆ ਹੈ। ਬਾਹਰ ਤੋਂ ਕਿਸੇ ਵੀ ਪਲਾਸਟਿਕ ਦੀ ਚੀਜ਼ ਨੂੰ ਘਰ ’ਚ ਨਾ ਲਿਆਓ। ਕਿਚਨ ’ਚ ਜੋ ਚੀਜ਼ਾਂ ਪਹਿਲਾਂ ਤੋਂ ਹਨ, ਉਨ੍ਹਾਂ ਦੀ ਸਾਫ-ਸਫਾਈ ਦਾ ਪੂਰਾ ਖਿਆਲ ਰੱਖੋ। ਜੇ ਪਲਾਸਟਿਕ ਦੀਆਂ ਪੁਰਾਣੀਆਂ ਥੈਲੀਆਂ ’ਚ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਬਾਹਰ ਸੁੱਟ ਦਿਓ।

ਜੇ ਕਿਸੇ ਨੂੰ ਸਰਦੀ-ਜ਼ੁਕਾਮ ਹੋ ਰਿਹਾ ਹੈ ਤਾਂ ਉਸ ਨੂੰ ਖਾਣਾ ਨਾ ਪਕਾਉਣ ਦਿਓ। ਇਸ ਤਰ੍ਹਾਂ ਜੇ ਖਾਣਾ ਬਣਾਉਣ ਲਈ ਨੌਕਰਾਣੀ ਆਉਂਦੀ ਹੈ ਤਾਂ ਉਸ ਨੂੰ ਵੀ ਇਨ੍ਹਾਂ ਸਾਵਧਾਨੀਆਂ ਬਾਰੇ ਦੱਸੋ। ਜਿਥੋਂ ਤੱਕ ਸੰਭਵ ਹੋਵੇ ਸਟੀਲ ਦੇ ਬਰਤਨਾਂ ਦੀ ਵਰਤੋਂ ਕਰਨ ਤੋਂ ਬਚੋ। ਜੇ ਮਿਸ਼ਰਿਤ ਧਾਤੂ ਤੋਂ ਬਣੇ ਬਰਤਨਾਂ ਦੀ ਵਰਤੋਂ ਕਰੋਗੇ ਤਾਂ ਬਚ ਕੇ ਰਹੋਗੇ।


Inder Prajapati

Content Editor

Related News