ਭਾਰਤ 'ਚ 33 ਲੱਖ ਦੇ ਪਾਰ ਹੋਇਆ ਕੋਰੋਨਾ ਦਾ ਅੰਕੜਾ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ

Wednesday, Aug 26, 2020 - 10:46 PM (IST)

ਭਾਰਤ 'ਚ 33 ਲੱਖ ਦੇ ਪਾਰ ਹੋਇਆ ਕੋਰੋਨਾ ਦਾ ਅੰਕੜਾ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ

ਨਵੀਂ ਦਿੱਲੀ - ਦੇਸ਼ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲਿਆਂ ਦੀ ਗਿਣਤੀ 33 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਜਦੋਂ ਕਿ ਤੰਦਰੁਸਤ ਹੋਏ ਲੋਕਾਂ ਦੀ ਗਿਣਤੀ 25 ਲੱਖ ਦੇ ਪਾਰ ਚੱਲੀ ਗਈ। ਸੰਕਰਮਣ ਨਾਲ 60,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਰਾਤ 9 ਵਜੇ ਤੱਕ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:- 

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ
ਅੰਡਮਾਨ ਨਿਕੋਬਾਰ 2945 2231  37       
ਆਂਧਰਾ ਪ੍ਰਦੇਸ਼ 382469  286720  3541
ਅਰੁਣਾਚਲ ਪ੍ਰਦੇਸ਼ 3412  2508  5
ਅਸਾਮ              94592  74814  260
ਬਿਹਾਰ              126990   106765  653
ਚੰਡੀਗੜ੍ਹ          3376  1796  41
ਛੱਤੀਸਗੜ੍ਹ          24386  14145  229
ਦਿੱਲੀ              165764  148897  4347
ਗੋਆ              15027  11511  165
ਗੁਜਰਾਤ          90139  72308  2947
ਹਰਿਆਣਾ          58005  47613  634
ਹਿਮਾਚਲ ਪ੍ਰਦੇਸ਼ 5232  3777  31
ਜੰਮੂ-ਕਸ਼ਮੀਰ 34480  26193  657
ਝਾਰਖੰਡ          32174  21750  352
ਕਰਨਾਟਕ          300406  211688  5091
ਕੇਰਲ              64355  41694  257
ਲੱਦਾਖ              2420  1549  24
ਮੱਧ ਪ੍ਰਦੇਸ਼ 56864  43246  1282
ਮਹਾਰਾਸ਼ਟਰ       718711  522427  23089       
ਮਣੀਪੁਰ             5444  3812  24
ਮੇਘਾਲਿਆ          2022  836  8
ਮਿਜ਼ੋਰਮ          967  464  0
ਨਗਾਲੈਂਡ          3778  2611  9
ਓਡਿਸ਼ਾ              87602  62813  441
ਪੁੱਡੂਚੇਰੀ          11930  7486  180
ਪੰਜਾਬ              46090  30231  1219
ਰਾਜਸਥਾਨ          73935  57592  986
ਸਿੱਕਿਮ              1486  1076  3
ਤਾਮਿਲਨਾਡੂ          397261  338060  6839
ਤੇਲੰਗਾਨਾ          111688  85223  780
ਤ੍ਰਿਪੁਰਾ              9523  6574  83
ਉਤਰਾਖੰਡ          16549  11524  219
ਉੱਤਰ ਪ੍ਰਦੇਸ਼ 203020  148562  3141
ਪੱਛਮੀ ਬੰਗਾਲ 147775  117857  2974
ਕੁਲ              3300817  2516353  60548
ਵਾਧਾ 75516  56044  1025

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 32,34,474 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 59,449 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 24,67,758 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।


author

Inder Prajapati

Content Editor

Related News