ਕੋਰੋਨਾ : ਭਾਰਤ 'ਚ ਮੌਤਾਂ ਦਾ ਅੰਕੜਾ 500 ਤੋਂ ਪਾਰ, ਜਾਣੋ ਕੀ ਨੇ ਤਾਜ਼ਾ ਹਾਲਾਤ
Sunday, Apr 19, 2020 - 11:05 AM (IST)
ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ ਆਏ ਦਿਨ ਵੱਧਦੀ ਜਾ ਰਹੀ ਹੈ। ਹੁਣ ਤਕ 507 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਐਤਵਾਰ ਭਾਵ ਅੱਜ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1,334 ਨਵੇਂ ਕੇਸ ਸਾਹਮਣੇ ਆਏ ਹਨ ਅਤੇ 27 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਕਰ ਕੇ ਹੁਣ ਤਕ ਕੁੱਲ ਮਰੀਜ਼ਾਂ ਦੀ ਗਿਣਤੀ 15,712 ਹੋ ਗਈ ਹੈ। ਜਦਕਿ 2230 ਮਰੀਜ਼ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਕੁੱਲ 12,974 ਕੇਸ ਐਕਟਿਵ ਹਨ।
ਇਹ ਵੀ ਪੜ੍ਹੋ : UK ਦੀਆਂ 21 ਲੈਬਜ਼ ਬਣਾ ਰਹੀਆਂ ਕੋਰੋਨਾ ਦਾ ਟੀਕਾ, ਇਸ ਮਹੀਨੇ ਤੱਕ ਮਿਲ ਸਕਦੀ ਹੈ ਸਫਲਤਾ
ਵਾਇਰਸ ਦਾ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਇੰਦੌਰ ਆਦਿ ਸੂਬਿਆਂ 'ਚ ਸਭ ਤੋਂ ਵਧੇਰੇ ਹੈ। ਮਹਾਰਾਸ਼ਟਰ 'ਚ ਕੁੱਲ ਪਾਜ਼ੀਟਿਵ ਕੇਸ 3,651 ਹੈ ਅਤੇ ਦਿੱਲੀ 'ਚ ਵੀ ਅਜਿਹੇ ਹੀ ਹਾਲਾਤ ਬਣੇ ਹੋਏ ਹਨ, ਜਿੱਥੇ 1,893 ਕੇਸ ਸਾਹਮਣੇ ਆ ਚੁੱਕੇ ਹਨ। ਦਿੱਲੀ 'ਚ ਜ਼ਿਆਦਾਤਰ ਕੇਸ ਤਬਲੀਗੀ ਜਮਾਤ ਨਾਲ ਜੁੜੇ ਹਨ। ਮਹਾਰਾਸ਼ਟਰ ਤੋਂ ਇਲਾਵਾ ਮੱਧ ਪ੍ਰਦੇਸ਼ ਦਾ ਇੰਦੌਰ ਵੀ ਕੋਰੋਨਾ ਦਾ ਕੇਂਦਰ ਬਣਦਾ ਜਾ ਰਿਹਾ ਹੈ, ਜਿੱਥੇ 1,407 ਕੇਸ ਪਾਜ਼ੀਟਿਵ ਹਨ।
ਦੱਸਣਯੋਗ ਹੈ ਕਿ ਦੁਨੀਆ ਭਰ ਦੇ 200 ਤੋਂ ਵਧੇਰੇ ਦੇਸ਼ਾਂ 'ਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,60,518 ਅਤੇ ਵਾਇਰਸ ਨਾਲ ਮਰੀਜ਼ਾਂ ਦੀ ਗਿਣਤੀ 23 ਲੱਖ ਤੋਂ ਪਾਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ : USA 'ਚ 24 ਘੰਟਿਆਂ ਦੌਰਾਨ 1,891 ਮੌਤਾਂ, ਜਾਣੋ ਬਾਕੀ ਦੇਸ਼ਾਂ ਦਾ ਹਾਲ
ਇਸ ਵਾਇਰਸ ਤੋਂ ਬਚਣ ਦਾ ਇਕੋ-ਇਕ ਉਪਾਅ ਹੈ- ਲਾਕਡਾਊਨ। ਇਸ ਲਈ ਲੋਕ ਲਾਕਡਾਊਨ ਦਾ ਪਾਲਣ ਕਰਨ ਅਤੇ ਘਰਾਂ 'ਚ ਸੁਰੱਖਿਅਤ ਰਹਿਣ। ਆਪਣੇ ਹੱਥਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਾਬਣ ਨਾਲ ਧੋਣ। ਫਲਾਂ ਅਤੇ ਸਬਜ਼ੀਆਂ ਨੂੰ ਪਾਣੀ ਨਾਲ ਧੋਇਆ ਜਾਵੇ, ਨਾ ਕਿ ਸੈਨੇਟਾਈਜ਼ਰ ਨਾਲ।
ਇਹ ਵੀ ਪੜ੍ਹੋ : ਲਾਕਡਾਊਨ : ਗੋਆ 'ਚ ਫਸੇ 106 ਵਿਦੇਸ਼ੀ ਨਾਗਰਿਕ 'ਵਿਸ਼ੇਸ਼ ਜਹਾਜ਼' ਰਾਹੀਂ ਪਰਤੇ ਲੰਡਨ