ਭਾਰਤ 'ਚ ਕੋਰੋਨਾ ਵਾਇਰਸ ਹੋ ਸਕਦੈ ਭਿਆਨਕ, ਅਗਲੇ 30 ਦਿਨ ਅਹਿਮ

Monday, Mar 16, 2020 - 03:58 PM (IST)

ਭਾਰਤ 'ਚ ਕੋਰੋਨਾ ਵਾਇਰਸ ਹੋ ਸਕਦੈ ਭਿਆਨਕ, ਅਗਲੇ 30 ਦਿਨ ਅਹਿਮ

ਨਵੀਂ ਦਿੱਲੀ— ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਫੈਲਾ ਰੱਖੀ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 113 ਹੋ ਗਈ ਹੈ। ਦੁਨੀਆ ਭਰ 'ਚ ਹੁਣ ਤਕ ਇਸ ਵਾਇਰਸ ਕਾਰਨ 6,527 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,70,191 ਲੋਕ ਵਾਇਰਸ ਤੋਂ ਪੀੜਤ ਹਨ। ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਭਾਰਤ ਨੇ ਖੁਦ ਨੂੰ ਪੂਰੀ ਦੁਨੀਆ ਤੋਂ ਅਲੱਗ-ਥਲੱਗ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤ ਆਪਣੇ ਨਾਗਰਿਕਾਂ ਦੀ ਵਿਦੇਸ਼ ਤੋਂ ਵਾਪਸੀ ਯਕੀਨੀ ਕਰ ਰਿਹਾ ਹੈ। ਈਰਾਨ ਅਤੇ ਇਟਲੀ 'ਚ ਫਸੇ ਭਾਰਤੀਆਂ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਜ਼ਰੀਏ ਵਾਪਸ ਲਿਆਂਦਾ ਗਿਆ ਹੈ। 

PunjabKesari

ਭਾਰਤ ਲਈ ਅਗਲੇ 30 ਦਿਨ ਅਹਿਮ—
ਦੇਸ਼ 'ਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਇਸ ਦੀ ਰੋਕਥਾਮ ਲਈ ਆਉਣ ਵਾਲੇ ਅਗਲੇ 30 ਦਿਨ ਬੇਹੱਦ ਅਹਿਮ ਸਾਬਤ ਹੋਣ ਵਾਲੇ ਹਨ। ਭਾਰਤੀ ਡਾਕਟਰੀ ਖੋਜ ਪਰੀਸ਼ਦ ਦੇ ਮਾਹਰਾਂ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਮੁਤਾਬਕ ਦੇਸ਼ ਵਿਚ ਕੋਰੋਨਾ ਦਾ ਖਤਰਾ ਦੂਜੇ ਪੜਾਅ ਤੋਂ ਲੰਘ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਲਈ ਤੇਜ਼ ਕੋਸ਼ਿਸ਼ਾਂ ਜ਼ਰੂਰੀ ਹਨ। ਹਾਲਾਂਕਿ ਭਾਰਤ ਸਰਕਾਰ ਪੂਰੀ ਕੋਸ਼ਿਸ਼ ਵਿਚ ਹੈ ਕਿ ਇਸ ਵਾਇਰਸ ਨੂੰ ਦੂਜੇ ਪੜਾਅ ਤੋਂ ਪਾਰ ਨਾ ਜਾਣ ਦਿੱਤਾ ਜਾਵੇ। ਜੇਕਰ ਸਥਿਤੀ 'ਤੇ ਛੇਤੀ ਕੰਟੋਰਲ ਨਾ ਕੀਤਾ ਗਿਆ ਤਾਂ ਵਾਇਰਸ ਦਾ ਇਨਫੈਕਸ਼ਨ ਤੀਜੇ ਪੜਾਅ ਨੂੰ ਪਾਰ ਕਰ ਸਕਦਾ ਹੈ, ਜਿਸ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਪਰੀਸ਼ਦ ਦੇ ਜਨਰਲ ਡਾਇਰੈਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 30 ਦਿਨ ਹਨ। ਸਰਕਾਰ ਨੂੰ ਵਾਇਰਸ ਨੂੰ ਕੰਟਰੋਲ ਕਰਨ ਅਤੇ ਰੋਕਥਾਮ ਲਈ ਹਰ ਸੰਭਵ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। 

ਇਹ ਵੀ ਪੜ੍ਹੋ :  ਕੋਰੋਨਾ ਵਾਇਰਸ : 25 ਹਜ਼ਾਰ ਤੋਂ ਵਧ ਯਾਤਰੀਆਂ ਨੂੰ ਭਾਰਤੀ ਬੰਦਰਗਾਹਾਂ 'ਤੇ ਉਤਰਨ ਤੋਂ ਰੋਕਿਆ

PunjabKesari

ਵਾਇਰਸ ਫੈਲਣ ਦਾ ਤੀਜਾ ਅਤੇ ਚੌਥਾ ਪੜਾਅ ਭਿਆਨਕ—
ਦੱਸ ਦੇਈਏ ਕਿ ਜੇਕਰ ਵਾਇਰਸ ਦਾ ਤੀਜਾ ਪੜਾਅ ਸ਼ੁਰੂ ਹੋਇਆ ਤਾਂ ਇਸ ਦਾ ਪ੍ਰਸਾਰ ਕਮਿਊਨਿਟੀ ਲੈਵਲ 'ਤੇ ਹੋਣਾ ਸ਼ੁਰੂ ਹੋ ਜਾਵੇਗਾ। ਜਦਕਿ ਚੌਥਾ ਪੜਾਅ ਮਹਾਮਾਰੀ ਦਾ ਰੂਪ ਲੈ ਸਕਦਾ ਹੈ। ਚੀਨ ਅਤੇ ਇਟਲੀ ਵਰਗੇ ਦੇਸ਼ਾਂ ਵਿਚ ਵਾਇਰਸ ਭਿਆਨਕ ਰੂਪ ਲੈ ਚੁੱਕਾ ਹੈ, ਜਿਸ ਕਾਰਨ ਇੱਥੇ ਮੌਤਾਂ ਦਾ ਅੰਕੜਾ ਵਧ ਗਿਆ ਹੈ। ਇਸ ਲਈ ਸਰਕਾਰ ਨੂੰ ਹੋਰ ਸਾਵਧਾਨੀ ਵਾਲੇ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਅਸੀਂ ਤੀਜੇ ਪੜਾਅ ਵਿਚ ਚਲੇ ਜਾਵਾਂਗੇ। 

ਇਹ ਵੀ ਪੜ੍ਹੋ : ਕੋਰੋਨਾ ਖਾ ਰਿਹੈ ਰਿਸ਼ਤੇ, ਇਕ ਮਹੀਨੇ 'ਚ 300 ਲੋਕਾਂ ਨੇ ਕੀਤੀ ਤਲਾਕ ਦੀ ਮੰਗ

ਕੋਰੋਨਾ ਵਾਇਰਸ ਦਾ ਕਿਸ ਪੜਾਅ 'ਤੇ ਕੀ ਅਸਰ ਹੁੰਦਾ ਹੈ। ਇਸ ਨੂੰ ਸਮਝਣਾ ਜ਼ਰੂਰੀ ਹੈ—
— ਪਹਿਲਾਂ ਤਾਂ ਇਹ ਸ਼ਖਸ ਤੋਂ ਸ਼ਖਸ ਤਕ ਫਿਰ ਸਮਾਜ ਤਕ ਅਤੇ ਅਖੀਰ ਪੂਰੇ ਦੇਸ਼ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ।
— ਪਹਿਲੇ ਪੜਾਅ 'ਚ ਬਾਹਰ ਤੋਂ ਇਨਫੈਕਸ਼ਨ ਆਉਂਦਾ ਹੈ ਅਤੇ ਕੁਝ ਲੋਕਾਂ 'ਚ ਵੀ ਫੈਲਦਾ ਹੈ।
— ਦੂਜੇ ਪੜਾਅ ਵਿਚ ਇਨਫੈਕਟਿਡ ਵਿਅਕਤੀ ਤੋਂ ਉਸ ਦੇ ਕਰੀਬੀਆਂ ਤਕ ਯਾਨੀ ਕਿ ਪਰਿਵਾਰ-ਦੋਸਤਾਂ ਵਿਚ ਫੈਲਦਾ ਹੈ।
— ਤੀਜੇ ਪੜਾਅ ਵਿਚ ਜਦੋਂ ਇਨਫੈਕਟਿਡ ਵਿਅਕਤੀ ਦੂਜਿਆਂ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਇਸ ਨਾਲ ਇਹ ਕਮਿਊਨਿਟੀ ਵਿਚ ਫੈਲਦਾ ਹੈ। ਮਤਲਬ ਜਿੱਥੇ ਇਨਫੈਕਟਿਡ ਵਿਅਕਤੀ ਰਹਿੰਦਾ ਹੈ, ਉੱਥੇ ਇਕ ਥਾਂ ਆਲੇ-ਦੁਆਲੇ ਸਾਰਿਆਂ ਵਿਚ ਇਹ ਵਾਇਰਸ ਫੈਲਣ ਲੱਗਦਾ ਹੈ।
— ਚੌਥੇ ਪੜਾਅ 'ਚ ਸਾਰੇ ਦੇਸ਼ 'ਚ ਵਾਇਰਸ ਦਾ ਫੈਲਣਾ ਹੈ। ਇਸ ਵਿਚ ਇਹ ਮਾਇਨੇ ਨਹੀਂ ਰੱਖਦਾ ਹੈ ਕਿ ਵਾਇਰਸ ਕਿਸ ਨੇ ਕਿਸ ਨੂੰ ਦਿੱਤਾ। ਦੇਸ਼ 'ਚ ਵਾਇਰਸ ਫੈਲਣ ਨਾਲ ਇਸ ਨਾਲ ਸਾਰੇ ਲੋਕਾਂ 'ਚ ਇਨਫੈਕਸ਼ਨ ਦੀ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ ਅਤੇ ਇਹ ਮਹਾਮਾਰੀ ਦਾ ਰੂਪ ਲੈ ਲੈਂਦੀ ਹੈ।

ਇਹ ਵੀ ਪੜ੍ਹੋ : 'ਕੋਰੋਨਾ ਪੀੜਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲਾ ਬੱਚਾ ਹੋਵੇਗਾ ਸਿਹਤਮੰਦ'


author

Tanu

Content Editor

Related News