ਇਸ ਸ਼ਖਸ ''ਤੇ ਹੋਵੇਗਾ ਦੇਸ਼ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਟ੍ਰਾਇਲ, ਬੋਲਿਆ- ਦੇਸ਼ ਪਹਿਲਾਂ ਫਿਰ ਜਾਨ

Wednesday, Jul 08, 2020 - 01:50 PM (IST)

ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਨਾਲ ਲੜਾਈ ਲਈ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਅਤੇ ਹੈਦਰਾਬਾਦ ਸਥਿਤ ਭਾਰਤ ਬਾਇਓਟੇਕ ਕੰਪਨੀ ਨੇ ਮਿਲ ਕੇ ਦਵਾਈ ਤਿਆਰ ਕੀਤੀ, ਜਿਸ ਨੂੰ 15 ਅਗਸਤ ਨੂੰ ਲਾਂਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਵੈਕਸੀਨ ਦਾ ਹਿਊਮਨ ਟ੍ਰਾਇਲ ਜਲਦ ਹੋਣ ਜਾ ਰਿਹਾ ਹੈ। ਜਿਸ ਸ਼ਖਸ 'ਤੇ ਇਸ ਵੈਕਸੀਨ ਦਾ ਸਭ ਤੋਂ ਪਹਿਲਾਂ ਟ੍ਰਾਇਲ ਹੋਵੇਗਾ, ਉਸ ਦਾ ਨਾਂ ਚਿਰੰਜੀਤ ਧੀਬਰ ਦੱਸਿਆ ਜਾ ਰਿਹਾ ਹੈ। ਚਿਰੰਜੀਤ ਧੀਬਰ ਪੇਸ਼ੇ ਤੋਂ ਸਕੂਲ ਟੀਚਰ ਹੈ। ਚਿਰੰਜੀਤ 'ਤੇ ਇਹ ਟ੍ਰਾਇਲ ਭੁਵਨੇਸ਼ਵਰ ਸੈਂਟਰ 'ਚ ਹੋਵੇਗਾ।

ਚਿਰੰਜੀਤ ਨੇ ਆਪਣੇ ਫੇਸਬੁੱਕ ਪੇਜ਼ 'ਤੇ ਵੈਕਸੀਨ ਟ੍ਰਾਇਲ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਚਿਰੰਜੀਤ ਨੇ ਲਿਖਿਆ ਕਿ ਸੰਘ ਦੀ ਪ੍ਰੇਰਨਾ ਨਾਲ ਹੀ ਮੈਂ ਆਪਣੇ ਸਰੀਰ ਨੂੰ ਦੇਸ਼ ਲਈ ਦਾਨ ਕਰਨ ਦਾ ਵਿਚਾਰ ਕੀਤਾ। ਚਿਰੰਜੀਤ ਨੇ ਖੁਦ ਹੀ ਵੈਕਸੀਨ ਟ੍ਰਾਇਲ ਲਈ ਅਰਜ਼ੀ ਦਿੱਤੀ ਸੀ। ਐਤਵਾਰ ਨੂੰ ਉਨ੍ਹਾਂ ਨੂੰ ICMR ਕੇਂਦਰ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਚੋਣ ਕਲੀਨਿਕਲ ਟ੍ਰਾਇਲ ਲਈ ਹੋ ਗਿਆ ਹੈ। ਉਨ੍ਹਾਂ ਨੂੰ ਭੁਵਨੇਸ਼ਵਰ ਆਉਣ ਲਈ ਬੋਲਿਆ ਗਿਆ ਹੈ। ਚਿਰੰਜੀਤ ਆਰ.ਐੱਸ.ਐੱਸ. ਦੀ ਅਨੁਸ਼ਾਂਗਿਕ ਸੰਗਠਨ ਅਖਿਲ ਭਾਰਤੀ ਰਾਸ਼ਟਰੀ ਸਿੱਖਿਅਕ ਮਹਾਸੰਘ ਦੀ ਇਕਾਈ ਦੇ ਰਾਜ ਪੱਧਰੀ ਕਮੇਟੀ ਦੇ ਮੈਂਬਰ ਹਨ।

ਚਿਰੰਜੀਤ ਦੇ ਮਾਤਾ-ਪਿਤਾ ਇਸ ਟ੍ਰਾਇਲ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਇਸ ਦਾ ਕਾਫ਼ੀ ਵਿਰੋਧ ਕੀਤਾ ਪਰ ਆਖਰਕਾਰ ਚਿਰੰਜੀਤ ਨੇ ਉਨ੍ਹਾਂ ਨੂੰ ਸਮਝਾਇਆ ਅਤੇ ਕਿਹਾ ਕਿ ਇਸ ਸਮੇਂ ਦੇਸ਼ ਆਫ਼ਤ 'ਚ ਹੈ ਅਤੇ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੋਵੇਗਾ। ਦੱਸਣਯੋਗ ਹੈ ਕਿ 12 ਸੰਸਥਾਵਾਂ ਨੂੰ ਚੁਣਿਆ ਗਿਆ ਹੈ, ਜਿੱਥੇ ਟੀਕੇ ਦਾ ਕਲੀਨਿਕਲ ਟ੍ਰਾਇਲ ਹੋਣਾ ਹੈ। ਇਸ ਵੈਕਸੀਨ ਦਾ ਟ੍ਰਾਇਲ ਉਨ੍ਹਾਂ ਲੋਕਾਂ 'ਤੇ ਹੋਵੇਗਾ, ਜੋ ਆਪਣੀ ਮਰਜ਼ੀ ਨਾਲ ਇਸ ਲਈ ਤਿਆਰ ਹੋਏ ਹਨ। ਵੈਕਸੀਨ ਦੇ ਕੇ ਇਹ ਦੇਖਿਆ ਜਾਵੇਗਾ ਕਿ ਇਸ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਰਿਹਾ। ਟ੍ਰਾਇਲ ਸਿਰਫ਼ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ 'ਤੇ ਹੋਵੇਗਾ।


DIsha

Content Editor

Related News