ਗੰਗੋਤਰੀ ਮੰਦਰ ਦੇ ਕਿਵਾੜ ਖੱਲ੍ਹੇ, ਕਿਸੇ ਸ਼ਰਧਾਲੂ ਨੂੰ ਆਉਣ ਦੀ ਮਨਜ਼ੂਰੀ ਨਹੀਂ

Saturday, May 15, 2021 - 04:42 PM (IST)

ਉਤਰਕਾਸ਼ੀ (ਉਤਰਾਖੰਡ)- ਕੋਵਿਡ-19 ਦੇ ਵੱਧਦੇ ਕਹਿਰ ਵਿਚਾਲੇ ਗੰਗੋਤਰੀ ਮੰਦਰ ਦੇ ਕਿਵਾੜ ਇਕ ਸਾਦੇ ਸਮਾਰੋਹ 'ਚ ਸ਼ਨੀਵਾਰ ਨੂੰ ਖੋਲ੍ਹ ਦਿੱਤੇ ਗਏ। ਇਸ ਸਮਾਰੋਹ 'ਚ ਮੰਦਰ ਦੇ ਪੁਜਾਰੀਆਂ ਅਤੇ ਪ੍ਰਸ਼ਾਸਨ ਦੇ ਕੁਝ ਲੋਕਾਂ ਸਮੇਤ ਚੁਨਿੰਦਾ ਲੋਕ ਸ਼ਾਮਲ ਹੋਏ। ਗੰਗੋਤਰੀ ਮੰਦਰ ਦੇ ਪੁਜਾਰੀ ਰਵਿੰਦਰ ਸੇਮਵਾਲ ਨੇ ਦੱਸਿਆ ਕਿ 'ਅਕਸ਼ੈ ਤ੍ਰਿਤੀਆ' ਮੌਕੇ ਸਵੇਰੇ 7.31 ਵਜੇ ਵੈਦਿਕ ਮੰਤਰਾਂ ਦਰਮਿਆਨ ਅਤੇ ਵਿਸ਼ੇਸ਼ ਪੂਜਾ ਨਾਲ ਮੰਦਰ ਦੇ ਦੁਆਰ ਖੋਲ੍ਹੇ ਗਏ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਵਿਡ-19 ਸੰਬੰਧੀ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ ਅਤੇ ਪ੍ਰਸ਼ਾਸਨ ਤੇ ਮੰਦਰ ਕਮੇਟੀ ਦੇ ਚੁਨਿੰਦਾ ਲੋਕਾਂ ਨੂੰ ਇਸ ਸਮਾਰੋਹ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੰਦਰ ਦੇ ਕਿਵਾੜ ਖੁੱਲ੍ਹਣ ਤੋਂ ਬਾਅਦ ਪਹਿਲੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨਾਲ ਕੀਤੀ ਗਈ। ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਗੰਗੋਤਰੀ ਮੰਦਰ ਸਮੇਤ ਉਤਰਾਖੰਡ 'ਚ ਚਾਰਧਾਮ ਯਾਤਰਾ ਰੱਦ ਕਰ ਦਿੱਤੀ ਗਈ ਹੈ ਪਰ ਨਿਯਮਿਤ ਪੂਜਾ ਲਈ ਮੰਦਰਾਂ ਦੇ ਕਿਵਾੜ ਖੋਲ੍ਹ ਦਿੱਤੇ ਗਏ ਹਨ। ਯਮੁਨੋਤਰੀ ਦੇ ਕਿਵਾੜ 14 ਮਈ ਨੂੰ ਖੋਲ੍ਹੇ ਗਏ ਸਨ। ਕੇਦਾਰਨਾਥ ਦੇ ਕਿਵਾੜ 17 ਮਈ ਅਤੇ ਬਦਰੀਨਾਥ ਦੇ ਕਿਵਾੜ 18 ਮਈ ਨੂੰ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ : ਹਰਿਆਣਾ 'ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ


DIsha

Content Editor

Related News