ਕੋਵਿਡ-19 : ਬਿਹਾਰ ''ਚ ਪਹਿਲੀ ਮੌਤ, ਕੋਰੋਨਾ ਪਾਜ਼ੀਟਿਵ 38 ਸਾਲਾ ਸ਼ਖਸ ਦੀ ਮੌਤ

03/22/2020 12:12:47 PM

ਪਟਨਾ— ਬਿਹਾਰ ਦੇ ਪਟਨਾ 'ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਸ ਦੇਈਏ ਕਿ ਬਿਹਾਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸ਼ਖਸ ਦੀ ਮੌਤ ਹੋ ਗਈ ਹੈ। ਵਾਇਰਸ ਨਾਲ ਪੀੜਤ 38 ਸਾਲ ਦੇ ਸ਼ਖਸ ਦੀ ਮੌਤ ਹੋ ਗਈ ਹੈ। ਨੌਜਵਾਨ ਕਤਰ ਤੋਂ ਪਰਤਿਆ ਸੀ ਅਤੇ ਪਟਨਾ ਦੇ ਏਮਜ਼ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਉਹ ਮੁੰਗੇਰ ਦਾ ਰਹਿਣ ਵਾਲਾ ਸੀ। ਰਿਪੋਰਟ ਮੁਤਾਬਕ ਸ਼ਖਸ ਦੀ ਮੌਤ ਸ਼ਨੀਵਾਰ ਸਵੇਰੇ ਹੋਈ ਸੀ। ਇਸ ਤੋਂ ਪਹਿਲਾਂ ਇਸ ਸ਼ਖਸ ਦੇ ਸੈਂਪਲ ਲਿਆ ਗਿਆ ਸੀ। ਜਾਂਚ ਰਿਪੋਰਟ 'ਚ ਇਹ ਸ਼ਖਸ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਇਸ ਦੇ ਨਾਲ ਹੀ ਭਾਰਤ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। 

ਇੱਥੇ ਦੱਸ ਦੇਈਏ ਕਿ ਅੱਜ ਹੀ ਮਹਾਰਾਸ਼ਟਰ 'ਚ ਵੀ ਕੋਰੋਨਾ ਵਾਇਰਸ ਤੋਂ ਪੀੜਤ 63 ਸਾਲ ਦੇ ਇਕ ਬਜ਼ੁਰਗ ਸ਼ਖਸ ਦੀ ਮੌਤ ਹੋਈ ਹੈ। ਇੱਥੇ ਦੋ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਦਿੱਲੀ, ਕਰਨਾਟਕ ਅਤੇ ਪੰਜਾਬ 'ਚ 1-1 ਮੌਤਾਂ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 345 ਤਕ ਪਹੁੰਚ ਗਈ ਹੈ। 23 ਲੋਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸ ਵਾਇਰਸ ਨੇ ਕਰੀਬ 180 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਦੁਨੀਆ ਭਰ 'ਚ 12,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Tanu

Content Editor

Related News