'ਦੇਸੀ ਫਰਿੱਜ' 'ਤੇ ਲੱਗਾ ਕੋਰੋਨਾ ਵਾਰਿਸ ਦਾ ਗ੍ਰਹਿਣ

Sunday, May 17, 2020 - 04:37 PM (IST)

'ਦੇਸੀ ਫਰਿੱਜ' 'ਤੇ ਲੱਗਾ ਕੋਰੋਨਾ ਵਾਰਿਸ ਦਾ ਗ੍ਰਹਿਣ

ਪਟਨਾ (ਵਾਰਤਾ)— ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿਆਪੀ ਲਾਕਡਾਊਨ ਦੀ ਵਜ੍ਹਾ ਕਰ ਕੇ ਦੇਸੀ ਫਰਿੱਜ ਕਹਾਉਣ ਵਾਲੇ ਮਿੱਟੀ ਦੇ ਘੜੇ ਦੀ ਵਿਕਰੀ 'ਤੇ ਵੀ ਗ੍ਰਹਿਣ ਲੱਗ ਗਿਆ ਹੈ, ਜਿਸ ਨਾਲ ਘੁਮਿਆਰਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਗਰਮੀ ਦੇ ਦਿਨਾਂ 'ਚ ਘੜਿਆਂ ਦੀ ਮਿੱਟੀ ਦੀ ਖੂਸ਼ਬੂ ਵਾਲਾ ਪਾਣੀ ਲੋਕਾਂ ਲਈ ਅੰਮ੍ਰਿਤ ਦੇ ਬਰਾਬਰ ਹੁੰਦਾ ਹੈ। ਉਂਝ ਅੱਜ ਦੇ ਦੌਰ ਵਿਚ ਲੋਕ ਫਰਿੱਜ ਦਾ ਪਾਣੀ ਜ਼ਿਆਦਾ ਪੀਂਦੇ ਹਨ ਪਰ ਹੁਣ ਵੀ ਕਾਫੀ ਲੋਕ ਘੜੇ ਦਾ ਪਾਣੀ ਪੀਣਾ ਠੀਕ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਫਰਿੱਜ ਦੇ ਪਾਣੀ ਦੇ ਮੁਕਾਬਲੇ ਘੜੇ ਦੇ ਪਾਣੀ ਦੀ ਤਾਸੀਰ ਜ਼ਿਆਦਾ ਠੰਡੀ ਹੁੰਦੀ ਹੈ।

PunjabKesari

ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ 'ਦੇਸੀ ਫਰਿੱਜ' ਯਾਨੀ ਕਿ ਘੜਿਆਂ ਦੀ ਖਰੀਦਦਾਰੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਘੁਮਿਆਰਾਂ ਅਤੇ ਇਸ ਨੂੰ ਵੇਚਣ ਵਾਲਿਆਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਚੱਲਦੀ ਹੈ ਪਰ ਇਸ ਵਾਰ ਗਰਮੀ ਆਉਣ ਦੇ ਬਾਵਜੂਦ ਸੁਰਾਹੀ ਅਤੇ ਘੜੇ ਬਣਾਉਣ ਵਾਲੇ ਘੁਮਿਆਰ ਅਤੇ ਵਿਕ੍ਰੇਤਾ ਪਰੇਸ਼ਾਨ ਹਨ। ਲਾਕਡਾਊਨ ਕਾਰਨ ਘੁਮਿਆਰਾਂ ਦੀ ਮਿਹਨਤ 'ਤੇ ਪਾਣੀ ਫਿਰਨ ਲੱਗਾ ਹੈ। ਹਰੇਕ ਸਾਲ ਅਪ੍ਰੈਲ ਮਹੀਨੇ ਵਿਚ ਹੀ ਘੜੇ ਦੀ ਚੰਗੀ ਵਿਕਰੀ ਸ਼ੁਰੂ ਹੋ ਜਾਂਦੀ ਸੀ ਪਰ ਇਸ ਸਾਲ ਲਾਕਡਾਊਨ ਦੀ ਵਜ੍ਹਾ ਤੋਂ ਵਿਕਰੀ ਕਾਫੀ ਪ੍ਰਭਾਵਿਤ ਹੋਈ ਹੈ। ਅਜਿਹੇ ਵਿਚ ਸਾਲ ਭਰ ਤੋਂ ਘੜੇ ਦੀ ਵਿਕਰੀ ਦੀ ਉਡੀਕ ਕਰ ਰਹੇ ਘੁਮਿਆਰਾਂ ਦੇ ਧੰਦੇ 'ਤੇ ਕੋਰੋਨਾ ਮਹਾਮਾਰੀ ਦਾ ਗ੍ਰਹਿਣ ਹੀ ਲੱਗ ਗਿਆ ਹੈ।

PunjabKesari

ਘੁਮਿਆਰਾਂ ਨੇ ਦੱਸਿਆ ਕਿ ਸਿਰਫ 80 ਰੁਪਏ ਤੋਂ 50 ਰੁਪਏ ਤੱਕ ਦੀ ਕੀਮਤ ਵਿਚ ਵਿਕਣ ਵਾਲ ਇਹ ਦੇਸੀ ਫਰਿੱਜ ਦੀ ਵਿਕਰੀ ਹਰ ਸਾਲ ਅਪ੍ਰੈਲ ਮਹੀਨੇ ਦੀ ਸ਼ੁਰੂਆਤ 'ਚ ਹੋਣ ਲੱਗਦੀ ਸੀ ਪਰ ਇਸ ਸਾਲ ਅਜਿਹਾ ਨਹੀਂ ਹੋ ਸਕਿਆ, ਕਿਉਂਕਿ ਲਾਕਡਾਊਨ ਦੀ ਵਜ੍ਹਾ ਨਾਲ ਵਿਕਰੀ 'ਤੇ ਕਾਫੀ ਅਸਰ ਪਿਆ ਹੈ। ਹਰ ਸਾਲ ਇਸ ਸੀਜ਼ਨ ਲਈ ਦੀਵਾਲੀ ਤੋਂ ਬਾਅਦ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਅਤੇ ਜਦੋਂ ਮਿਹਨਤ ਦਾ ਫਲ ਮਿਲਣ ਦਾ ਸਮਾਂ ਆਇਆ ਤਾਂ ਲਾਕਡਾਊਨ ਦੀ ਵਜ੍ਹਾ ਨਾਲ ਰੋਜ਼ੀ-ਰੋਟੀ ਦੀ ਸਮੱਸਿਆ ਵਧ ਗਈ ਹੈ।


author

Tanu

Content Editor

Related News