ਦਿੱਲੀ ਸਿਹਤ ਮੰਤਰੀ ਦੇ ਦਫ਼ਤਰ ਤੱਕ ਪਹੁੰਚਿਆ ਕੋਰੋਨਾ, ਕਰਮਚਾਰੀ ਪਾਇਆ ਗਿਆ ਪੀੜਤ

05/25/2020 1:23:23 PM

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਦਿੱਲੀ 'ਚ ਹੁਣ ਕੋਰੋਨਾ ਸਿਹਤ ਮੰਤਰਾਲੇ ਦੇ ਦਫ਼ਤਰ ਤੱਕ ਪਹੁੰਚ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਦਫ਼ਤਰ ਇਕ ਸ਼ਖਸ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸ਼ਖਸ ਪਹਿਲਾਂ ਤੋਂ ਹੀ ਬੀਮਾਰ ਸੀ ਅਤੇ ਪਿਛਲੇ 10 ਦਿਨਾਂ ਤੋਂ ਘਰ 'ਚ ਕੁਆਰੰਟੀਨ 'ਚ ਸੀ। ਐਤਵਾਰ ਨੂੰ ਸ਼ਖਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਹੁਣ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਸੰਪਰਕ ' ਆਏ ਲੋਕਾਂ ਦੀ ਟਰੇਸਿੰਗ ਸ਼ੁਰੂ ਕੀਤੀ ਗਈ ਹੈ।

ਦਿੱਲੀ 'ਚ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 261 ਤੱਕ ਪਹੁੰਚ ਗਈ ਹੈ। ਉੱਥੇ ਹੀ ਐਤਵਾਰ ਨੂੰ ਇਨਫੈਕਸ਼ਨ ਦੇ 508 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਪੀੜਤਾਂ ਦੀ ਗਿਣਤੀ ਵਧ ਕੇ 13,418 ਹੋ ਗਈ ਹੈ। ਹੁਣ ਤੱਕ ਕੁੱਲ 6,540 ਲੋਕ ਇਨਫੈਕਸ਼ਨ ਦੇ ਉਭਰ ਚੁਕੇ ਹਨ, ਜਦੋਂ ਕਿ 6,617 ਪੀੜਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸ਼ਨੀਵਾਰ ਤੱਕ ਪੀੜਤਾਂ ਦੀ ਗਿਣਤੀ 12,910 ਸੀ ਅਤੇ 231 ਲੋਕਾਂ ਦੀ ਮੌਤ ਹੋਈ ਸੀ।


DIsha

Content Editor

Related News