ਕੋਵਿਡ-19 : ਦਿੱਲੀ-ਗੌਤਮਬੁੱਧਨਗਰ ਸਰਹੱਦ ਪੂਰੀ ਤਰਾਂ ਸੀਲ, ਪੁਲਸ ਨੇ ਵਧਾਈ ਚੌਕਸੀ

Wednesday, Apr 22, 2020 - 12:09 PM (IST)

ਕੋਵਿਡ-19 : ਦਿੱਲੀ-ਗੌਤਮਬੁੱਧਨਗਰ ਸਰਹੱਦ ਪੂਰੀ ਤਰਾਂ ਸੀਲ, ਪੁਲਸ ਨੇ ਵਧਾਈ ਚੌਕਸੀ

ਨੋਇਡਾ- ਦਿੱਲੀ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦਿੱਲੀ ਨਾਲ ਲੱਗਦੇ ਗੌਤਮਬੁੱਧਨਗਰ ਜ਼ਿਲਾ ਵੀ ਹਾਟਸਪਾਟ ਜ਼ੋਨ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ 'ਚ ਇਨਫੈਕਸ਼ਨ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਗੌਤਮਬੁੱਧਨਗਰ ਪ੍ਰਸ਼ਾਸਨ ਨੇ ਦਿੱਲੀ ਨਾਲ ਲੱਗਦੀਆਂ ਸਰਹੱਦਾਂ ਪੂਰੀ ਤਰਾਂ ਸੀਲ ਕਰ ਦਿੱਤੀਆਂ ਹਨ।

PunjabKesariਸਿਰਫ਼ ਇਨਾਂ ਲੋਕਾਂ ਨੂੰ ਹੈ ਆਵਾਜਾਈ ਦੀ ਮਨਜ਼ੂਰੀ
ਐੱਸ.ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਸਿਰਫ਼ ਮੀਡੀਆ ਕਰਮਚਾਰੀਆਂ, ਡਾਕਟਰਾਂ, ਸੈਨੀਟਾਈਜੇਸ਼ਨ ਦੇ ਕੰਮ 'ਚ ਸ਼ਾਮਲ ਲੋਕਾਂ ਅਤੇ ਫਲ-ਸਬਜ਼ੀ ਲਿਜਾਉਣ ਵਾਲੇ ਵਾਹਨਾਂ ਨੂੰ ਹੀ ਆਵਜਾਈ ਦੀ ਮਨਜ਼ੂਰੀ ਮਿਲੇਗੀ। ਅਜਿਹੇ ਲੋਕ ਜਿਨਾਂ ਕੋਲ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਪਾਸ ਹਨ, ਉਨਾਂ ਨੂੰ ਵੀ ਮਨਜ਼ੂਰੀ ਮਿਲੇਗੀ। ਹੋਰ ਲੋਕਾਂ ਲਈ ਸਰਹੱਦ 'ਤੇ ਆਵਾਜਾਈ ਪੂਰੀ ਤਰਾਂ ਨਾਲ ਬੰਦ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਦੇਰ ਰਾਤ ਦਿੱਲੀ-ਗਾਜ਼ੀਆਬਾਦਾ ਸਰਹੱਦ ਨੂੰ ਵੀ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਸੀ।

PunjabKesariਗਲਤਫਹਿਮੀ ਕਾਰਨ ਕਈ ਲੋਕ ਵਾਹਨ ਸਮੇਤ ਸੜਕਾਂ 'ਤੇ ਨਿਕਲ ਆਏ
ਮੰਗਲਵਾਰ ਸਵੇਰੇ ਲਾਕਡਾਊਨ 'ਚ ਛੋਟ ਮਿਲਣ ਦੀ ਗਲਤਫਹਿਮੀ ਕਾਰਨ ਕਈ ਲੋਕ ਵਾਹਨ ਸਮੇਤ ਸੜਕਾਂ 'ਤੇ ਨਿਕਲ ਆਏ ਸਨ। ਅਜਿਹੇ 'ਚ ਯੂ.ਪੀ. ਗੇਟ 'ਤੇ ਸਵੇਰ ਤੋਂ ਹੀ ਲੰਬਾ ਜਾਮ ਲੱਗ ਗਿਆ ਸੀ। ਇਸ ਨਾਲ ਜਿਨਾਂ ਦੇ ਕੋਲ ਵਿਸ਼ੇਸ਼ ਮਨਜ਼ੂਰੀ ਜਾਂ ਜ਼ਰੂਰੀ ਸੇਵਾ ਵਾਲੇ ਪਾਸ ਸਨ, ਉਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐੱਸ.ਐੱਚ.ਓ. ਕੌਸਾਂਬੀ ਅਜੇ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਆਦੇਸ਼ ਤੋਂ ਬਾਅਦ ਸਰਹੱਦ ਸੀਲ ਕੀਤੀ ਗਈ ਹੈ। ਜਿਨਾਂ ਲੋਕਾਂ ਨੂੰ ਮਨਜ਼ੂਰੀ ਹੈ ਅਤੇ ਜੋ ਜ਼ਰੂਰੀ ਸੇਵਾ ਵਾਲੇ ਹਨ, ਉਨਾਂ ਨੂੰ ਹੀ ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ।


author

DIsha

Content Editor

Related News