ਕੋਰੋਨਾ ਦਾ ਕਹਿਰ : ਦਾਖ਼ਲ ਕਰਵਾਉਣ ਲਈ ਭਟਕਦਾ ਰਿਹੈ ਬੇਬੱਸ ਪਿਤਾ, ਮਾਸੂਮ ਨੇ ਗੋਦ ''ਚ ਤੋੜਿਆ ਦਮ
Wednesday, Apr 28, 2021 - 06:05 PM (IST)
ਮੁਜ਼ੱਫਰਨਗਰ- ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਲੋਕ ਹਸਪਤਾਲਾਂ 'ਚ ਆਕਸੀਜਨ ਅਤੇ ਬੈੱਡਾਂ ਦੀ ਘਾਟ ਨਾਲ ਪਰੇਸ਼ਾਨ ਹਨ। ਇਸ ਵਿਚ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮੁਜ਼ੱਫਰਨਗਰ 'ਚ ਆਕਸੀਜਨ ਦੀ ਘਾਟ ਕਾਰਨ 11 ਮਹੀਨਿਆਂ ਦੀ ਬੱਚੀ ਨੇ ਪਿਤਾ ਦੀ ਗੋਦ 'ਚ ਹੀ ਦਮ ਤੋੜ ਦਿੱਤਾ। ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਭਟਕਣ ਤੋਂ ਬਾਅਦ ਜਦੋਂ ਕਿਤੇ ਦਾਖ਼ਲ ਨਹੀਂ ਹੋਈ ਤਾਂ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਇੱਥੇ ਵੀ ਧੀ ਨੂੰ ਆਕਸੀਜਨ ਨਹੀਂ ਮਿਲੀ ਤਾਂ ਉਸ ਨੇ ਗੋਦ 'ਚ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ
ਸਹਾਰਨਪੁਰ ਵਾਸੀ ਅਸ਼ੋਕ ਪੁਲਸ ਲਾਈਨ 'ਚ ਤਾਇਨਾਤ ਆਪਣੇ ਭਰਾ ਰਵੀ ਕੋਲ ਪਰਿਵਾਰ ਨਾਲ ਆਇਆ ਹੋਇਆ ਸੀ। ਉਸ ਦੀ 11 ਮਹੀਨਿਆਂ ਦੀ ਧੀ ਸੋਮਾ ਰਾਤ ਤੋਂ ਬੀਮਾਰ ਸੀ। ਕਿਸੇ ਤਰ੍ਹਾਂ ਰਾਤ ਲੰਘਾਈ ਅਤੇ ਸਵੇਰੇ ਉਹ ਧੀ ਨੂੰ ਲੈ ਕੇ ਸ਼ਹਿਰ ਦੇ ਕਈ ਹਸਪਤਾਲਾਂ 'ਚ ਗਿਆ, ਕਿਸੇ ਨੇ ਦਾਖ਼ਲ ਨਹੀਂ ਕੀਤਾ। ਇਕ ਡਾਕਟਰ ਨੇ ਦੇਖਿਆ ਤਾਂ ਦੱਸਿਆ ਕਿ ਇਸ ਨੂੰ ਆਕਸੀਜਨ ਦੀ ਜ਼ਰੂਰਤ ਹੈ। ਸਾਰੀ ਜਗ੍ਹਾ ਭਟਕਣ ਤੋਂ ਬਾਅਦ ਉਹ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਅਤੇ ਇੱਥੇ ਐਮਰਜੈਂਸੀ 'ਚ ਦਿਖਾਇਆ। ਇੱਥੇ ਵੀ ਉਸ ਦੀ ਧੀ ਨੂੰ ਆਕਸੀਜਨ ਨਹੀਂ ਮਿਲ ਸਕੀ ਅਤੇ ਉਸ ਨੇ ਗੋਦ 'ਚ ਹੀ ਦਮ ਤੋੜ ਦਿੱਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ