31 ਕਰੋੜ ਬੀਬੀਆਂ ਦਾ ਰੁਜ਼ਗਾਰ ਖਾ ਗਿਆ 'ਕੋਰੋਨਾ ਵਾਇਰਸ'

06/02/2020 3:58:18 PM

ਨਵੀਂ ਦਿੱਲੀ (ਵਾਰਤਾ)- ਦੁਨੀਆ 'ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਨ ਬੁਰੀ ਤਰ੍ਹਾਂ ਆਰਥਿਕ ਗਤੀਵਿਧੀਆਂ ਦਾ ਬੀਬੀਆਂ 'ਤੇ ਵੱਧ ਪ੍ਰਭਾਵ ਪਿਆ ਹੈ। ਗਲੋਬਲ ਆਰਥਿਕ ਮੰਚ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਦੁਨੀਆ 'ਚ (ਚੀਨ ਨੂੰ ਛੱਡ ਕੇ) ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਖੇਤਰਾਂ ਦੇ 44 ਕਰੋੜ ਕਾਮਿਆਂ 'ਚ ਬੇਰੋਜ਼ਗਾਰੀ ਦਾ ਸਾਹਮਣਾ ਕਰਨ ਵਾਲੀਆਂ ਬੀਬੀਆਂ ਦੀ ਗਿਣਤੀ 31 ਕਰੋੜ ਹੈ। ਇਸ ਮਾਮਲੇ ਵਿਚ ਪੁਰਸ਼ ਕਾਮੇ ਬਿਹਤਰ ਸਥਿਤੀ ਵਿਚ ਹਨ ਅਤੇ 13 ਕਰੋੜ ਪੁਰਸ਼ ਕਾਮੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। 

ਰਿਪੋਰਟ ਮੁਤਾਬਕ ਇਸ ਦੇ ਪਿੱਛੇ ਦਾ ਇਕ ਵੱਡਾ ਕਾਰਨ ਸਮਾਜਿਕ ਪੱਖਪਾਤ ਹੈ, ਜੋ ਸਿਰਫ ਵਿਕਾਸਸ਼ੀਲ ਦੇਸ਼ਾਂ ਵਿਚ ਹੀ ਨਹੀਂ ਸਗੋਂ ਵਿਕਸਿਤ ਦੇਸ਼ਾਂ 'ਚ ਵੀ ਮੌਜੂਦ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਸ਼ਕਲ ਸਮੇਂ ਵਿਚ, ਦੋਵੇਂ- ਮਾਲਕ ਅਤੇ ਪਰਿਵਾਰ, ਬੀਬੀਆਂ ਦੀ ਨੌਕਰੀ ਬਹੁਤੀ ਜ਼ਰੂਰੀ ਨਹੀਂ ਸਮਝਦੇ। ਬੀਬੀਆਂ ਨੂੰ ਘਰ ਦੇ ਕੰਮ ਅਤੇ ਦੇਖਭਾਲ ਲਈ ਨੌਕਰੀ ਛੱਡਣ 'ਤੇ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਪੁਰਸ਼ ਇਨ੍ਹਾਂ ਕੰਮਾਂ 'ਚ ਹੱਥ ਵੰਡਾਉਣ ਤੋਂ ਇਨਕਾਰ ਕਰ ਦਿੰਦੇ ਹਨ। ਮਹਾਮਾਰੀ ਦੇ ਪਹਿਲਾਂ ਵੀ ਭਾਰਤੀ ਬੀਬੀਆਂ ਸਿੱਖਿਆ ਅਤੇ ਆਮਦਨੀ ਦੇ ਪੱਧਰ 'ਤੇ ਰੋਜ਼ਗਾਰ ਤੋਂ ਬਾਹਰ ਹੋ ਰਹੀਆਂ ਸਨ ਅਤੇ ਪੁਰਸ਼ਾਂ ਤੇ ਜਨਾਨੀਆਂ ਵਿਚਾਲੇ ਰੋਜ਼ਗਾਰ ਦਾ ਫ਼ਰਕ ਚਿੰਤਾਜਨਕ ਦਰ ਨਾਲ ਵੱਧ ਰਿਹਾ ਸੀ। ਰਿਪੋਰਟ ਮੁਤਾਬਕ ਇਸ ਦਾ ਕਾਰਨ ਸਿੱਖਿਆ ਦੇ ਪੱਧਰ ਅਤੇ ਉਮੀਦਾਂ ਦੇ ਵੱਧਣ ਦੇ ਨਾਲ-ਨਾਲ ਮੌਕਿਆਂ ਦਾ ਘੱਟ ਹੋਣਾ ਸੀ।


Tanu

Content Editor

Related News