ਪਥਰਾਅ ਦੀ ਸ਼ਿਕਾਰ ਡਾਕਟਰ ਨੇ ਕਿਹਾ, ਨਵੇਂ ਕਾਨੂੰਨ ਨਾਲ ਸੁਰੱਖਿਅਤ ਹੋਵੇਗਾ ''ਕੋਰੋਨਾ ਯੋਧਾ''
Friday, Apr 24, 2020 - 01:14 AM (IST)

ਇੰਦੌਰ - ਕੋਰੋਨਾ ਮਹਾਮਾਰੀ ਨਾਲ ਲੱੜ ਰਹੇ ਸਿਹਤ ਕਰਮੀਆਂ 'ਤੇ ਹਿੰਸਾ ਨੂੰ ਗੈਰ-ਜ਼ਮਾਨਤੀ ਅਪਰਾਧ ਬਣਾਉਣ ਵਾਲੇ ਆਰਡੀਨੈਂਸ 'ਤੇ ਉਨਾਂ ਮਹਿਲਾਂ ਡਾਕਟਰਾਂ ਨੇ ਖੁਸ਼ੀ ਜਤਾਈ ਹੈ, ਜਿਹੜੀਆਂ ਸਿਹਤ ਕਰਮੀਆਂ ਦੇ ਉਸ ਦਲ ਵਿਚ ਸ਼ਾਮਲ ਸਨ ਜਿਨ੍ਹਾਂ 'ਤੇ ਸ਼ਹਿਰ ਦੇ ਟਾਟਪੱਟੀ ਬਾਖਲ ਇਲਾਕੇ ਵਿਚ 22 ਦਿਨ ਪਹਿਲਾਂ ਪੱਥਰ ਮਾਰੇ ਗਏ ਸਨ। ਘਟਨਾ ਵਿਚ ਮਹਿਲਾ ਡਾਕਟਰ ਅਤੇ ਉਨ੍ਹਾਂ ਦੀ ਇਕ ਸਾਥੀ ਸਿਹਤ ਕਰਮੀ ਦੇ ਪੈਰਾਂ ਵਿਚ ਸੱਟਾਂ ਆਈਆਂ ਸਨ।
ਪਥਰਾਅ ਦੀਆਂ ਸ਼ਿਕਾਰ 2 ਮਹਿਲਾ ਡਾਕਟਰਾਂ ਨੇ ਕਿਹਾ ਕਿ ਕਾਨੂੰਨੀ ਪ੍ਰਾਵਧਾਨ ਸਰਕਾਰ ਦਾ ਇਕ ਚੰਗਾ ਕਦਮ ਹੈ ਅਤੇ ਇਸ ਨਾਲ ਸਾਡੇ ਜਿਹੇ ਲੱਖਾਂ ਸਿਹਤ ਕਰਮੀਆਂ ਨੂੰ ਕੋਵਿਡ-19 ਨਾਲ ਜੰਗ ਵਿਚ ਨਿਸ਼ਚਤ ਤੌਰ 'ਤੇ ਕਾਫੀ ਮਦਦ ਮਿਲੇਗੀ। ਅਸੀਂ ਇਸ ਪ੍ਰਾਵਧਾਨ ਤੋਂ ਖੁਸ਼ ਹਾਂ।