ਦੁਬਈ ਤੋਂ ਵਾਪਸ ਪਰਤਿਆ ਨੌਜਵਾਨ ਕੋਰੋਨਾ ਪਾਜ਼ੀਟਿਵ, ਪੂਰਾ ਪਿੰਡ ਲਾਕਡਾਊਨ

Sunday, Mar 22, 2020 - 08:22 AM (IST)

ਦੁਬਈ ਤੋਂ ਵਾਪਸ ਪਰਤਿਆ ਨੌਜਵਾਨ ਕੋਰੋਨਾ ਪਾਜ਼ੀਟਿਵ, ਪੂਰਾ ਪਿੰਡ ਲਾਕਡਾਊਨ

ਵਾਰਾਣਸੀ- ਦੁਬਈ ਤੋਂ ਵਾਪਸ ਪਰਤੇ ਇਕ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਪੂਰੇ ਪਿੰਡ ਵਿਚ ਹਫੜਾ-ਦਫੜੀ ਮਚ ਗਈ। ਉੱਤਰ ਪ੍ਰਦੇਸ਼ (ਯੂ. ਪੀ.) ਦੇ ਵਾਰਾਣਸੀ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। 

 

ਦੁਬਈ ਤੋਂ ਵਾਪਸ ਪਰਤੇ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਸਾਰੇ ਪਿੰਡ ਨੂੰ ਲਾਕਡਾਊਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੀਨਦਿਆਲ ਉਪਾਧਿਆਏ ਸਟੇਟ ਹਸਪਤਾਲ ਵਿਚ ਪੀੜਤ ਦਾਖਲ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ 30 ਸਾਲਾ ਨੌਜਵਾਨ ਫੂਲਪੁਰ ਥਾਣਾ ਖੇਤਰ ਦੇ ਪਿੰਡ ਛਿਤੌਰਾ ਸਹਿਮਲਪੁਰ ਦਾ ਵਸਨੀਕ ਹੈ।

ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਦੇ ਸਾਰੇ ਨਾਗਰਿਕਾਂ ਨੂੰ ਥਰਮਲ ਸਕੈਨਿੰਗ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੇ ਨਮੂਨੇ ਦੀ ਜਾਂਚ ਐਤਵਾਰ ਨੂੰ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੌਜਵਾਨ 17 ਮਾਰਚ ਨੂੰ ਦੁਬਈ ਤੋਂ ਦਿੱਲੀ ਆਇਆ ਸੀ ਅਤੇ ਉੱਥੋਂ ਰੇਲ ਗੱਡੀ ਰਾਹੀਂ 18 ਮਾਰਚ ਨੂੰ ਵਾਰਾਣਸੀ ਪੁੱਜਾ ਸੀ ਤੇ ਫਿਰ ਟੈਂਪੂ ਰਾਹੀਂ ਆਪਣੇ ਪਿੰਡ ਪੁੱਜਾ।
19 ਮਾਰਚ ਨੂੰ ਗਲੇ ਵਿਚ ਖਰਾਸ਼ ਦੀ ਸ਼ਿਕਾਇਤ ਤੋਂ ਬਾਅਦ ਨੌਜਵਾਨ ਦੀਨਦਿਆਲ ਉਪਾਧਿਆਏ ਹਸਪਤਾਲ ਗਿਆ। ਨੌਜਵਾਨ ਦੇ ਇੱਕ ਨਮੂਨੇ ਦੀ ਰਿਪੋਰਟ ਸ਼ਨੀਵਾਰ ਨੂੰ ਆਈ ਤੇ ਪਤਾ ਲੱਗਾ ਕਿ ਉਹ ਕੋਰੋਨਾ ਨਾਲ ਪੀੜਤ ਹੈ। ਡਾਕਟਰਾਂ ਮੁਤਾਬਕ ਉਸ ਨੂੰ ਗਲ਼ੇ ਦੇ ਦਰਦ ਤੋਂ ਇਲਾਵਾ ਹੋਰ ਕੋਈ ਲੱਛਣ ਨਹੀਂ ਹੈ। ਉਸ ਨੂੰ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
 


author

Lalita Mam

Content Editor

Related News