ਕੋਰੋਨਾ ਵਾਇਰਸ ਟੈਸਟ ਕਰਾਉਣ ਗਏ 11 ਕ੍ਰਿਕਟਰਾਂ ''ਤੇ ਲੱਗਾ ਭੱਜਣ ਦਾ ਦੋਸ਼, ਜਾਣੋ ਪੂਰਾ ਮਾਮਲਾ

03/17/2020 4:11:14 PM

ਨਵੀਂ ਦਿੱਲੀ : ਯੂ. ਏ. ਈ. ਵਿਚ 13 ਮਾਰਚ (ਸ਼ੁੱਕਰਵਾਰ) ਨੂੰ 10 ਪੀ. ਐੱਲ. ਕ੍ਰਿਕਟ ਟੂਰਨਮੈਂਟ ਖਤਮ ਹੋÎਇਆ। ਭਾਰਤ ਪਰਤਣ 'ਤੇ  ਇਨ੍ਹਾਂ ਸਾਰੇ ਕ੍ਰਿਕਟਰਾਂ ਦਾ ਕੋਰੋਨਾ ਟੈਸਟ ਕਰਾਇਆ ਗਿਆ। ਇਸ ਟੂਰਨਾਮੈਂਟ ਦੇ ਰਾਏਗੜ੍ਹ ਜ਼ਿਲੇ ਦੇ 25 ਕ੍ਰਿਕਟਰਾਂ ਨੇ ਹਿੱਸਾ ਲਿਆ ਸੀ, ਜੋ ਦੁਨੀਆ ਦੇ ਬੈਸਟ ਟੈਨਿਸ ਬਾਲ ਕ੍ਰਿਕਟਰਾਂ ਵਿਚ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਯੂ. ਏ. ਈ. ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਹੋਏ ਇਸ ਕ੍ਰਿਕਟ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ। ਭਾਰਤ ਪਰਤਣ 'ਤੇ ਅਜਿਹੀਆਂ ਖਬਰਾਂ ਆਈਆਂ ਕਿ ਇਨ੍ਹ ਵਿਚੋਂ 11 ਕ੍ਰਿਕਟਰ ਨਵੀਂ ਮੁੰਬਈ ਦੇ ਇਕ ਹਸਪਤਾਲ ਵਿਚ ਕੋਰੋਨਾ ਟੈਸਟ ਕਰਾਉਣ ਤੋਂ ਬਾਅਦ ਭੱਜ ਗਏ। ਅਜਿਹਾ ਵੀ ਕਿਹਾ ਗਿ ਕਿ ਇਨ੍ਹਾਂ 11 ਕ੍ਰਿਕਟਰਾਂ ਨੂੰ ਕਵਾਰਨਟਾਈਨ ਵਿਚ ਭੇਜਿਆ ਗਿਆ ਸੀ, ਜਿੱਥੋਂ ਉਹ ਸਿਕਿਓਰਿਟੀ ਤੋੜ ਕੇ ਭੱਜ ਗਏ। ਰਿਪੋਰਟ ਮੁਤਾਬਕ ਇਹ ਸਭ ਤਦ ਸ਼ੁਰੂ ਹੋਇਆ ਜਦੋਂ ਇਕ ਲੋਕਲ ਚੈਨਲ ਨੇ ਦਾਅਵਾ ਕੀਤਾ ਕਿ 11 ਖਿਡਾਰੀ, ਜੋ ਦੁਬਈ ਵਿਚ ਕ੍ਰਿਕਟ ਮੈਚ ਖੇਡ ਕੇ ਵਾਪਸ ਪਰਤੇ ਹਨ ਉਹ ਨਵੀਂ ਮੁੰਬਈ ਦੇ ਹਸਪਤਾਲ ਵਿਚੋਂ ਭੱਜ ਗਏ। ਇਸ ਤੋਂ ਬਾਅਦ ਕੋਈ ਅਖਬਾਰਾਂ ਅਤੇ ਵੈਬਸਾਈਟਸ 'ਤੇ  ਵੀ ਅਜਿਹੀਆਂ ਖਬਰਾਂ ਆਈਆਂ। ਇਸ ਤੋਂ ਬਾਅਦ ਮਿਊਂਸੀਪਲ ਕਾਰਪਰੇਸ਼ਨ ਲੋਕਲ ਪੁਲਸ ਦੇ ਨਾਲ ਮਿਲ ਕੇ ਹਰਕਤ ਵਿਚ ਆਇਆ। ਅੰਕੁਰ ਸਿੰਘ ਰਾਏਗੜ੍ਹ ਤੋਂ ਹਨ ਅਤੇ 10 ਪੀ. ਐੱਲ. ਟੂਰਨਾਮੈਂਟ ਵਿਚ ਉਸ ਨੇ ਭਾਰਤ ਦੀ ਕਪਤਾਨੀ ਕੀਤੀ ਸੀ ਅਤੇ ਖਿਤਾਬ ਵੀ ਜਿਤਾਇਆ ਸੀ।

PunjabKesari

ਗਲਫ ਨਿਊਜ਼ ਮੁਤਾਬਕ ਜਦੋਂ ਅੰਕੁਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਕਿਹਾ, ''ਮੈਂ ਇਸ ਖਬਰ ਨਾਲ ਹੈਰਾਨ ਹਾਂ ਕਿ ਅਜਿਹੀਆਂ ਖਬਰਾਂ ਤੋਂ ਹੈਰਾਨ ਹਾਂ। ਇਹ ਪੂਰੀ ਤਰ੍ਹਾਂ ਨਾਲ ਗਲਤ ਖਬਰ ਹੈ। ਅਸੀਂ ਸਾਰੇ ਮੁੰਬਈ ਏਅਰ ਪੋਰਟ 'ਤੇ ਕਲੀਅਰੰਸ ਮਿਲਣ ਤੋਂ ਬਾਅਦ ਬਾਹਰ ਨਿਕਲੇ। ਦੁਬਈ ਤੋਂ ਪਰਤਣ ਤੋਂ ਬਾਅਦ ਅਸੀਂ ਮੁੰਬਈ ਏਅਰਪੋਰਟ ਤੋਂ ਹਸਪਤਾਲ ਗਏ ਅਤੇ ਕੋਰੋਨਾ ਵਾਇਰਸ ਟੈਸਟ ਕਰਾਉਣ ਤੋਂ ਬਾਅਦ ਹੀ ਘਰ ਪਰਤੇ ਹਾਂ। ਅਸੀਂ ਜਦੋਂ ਘਰ ਪਹੁੰਚੇ ਤਾਂ ਸਾਡੇ ਵਿਚੋਂ ਕੁਝ ਨੂੰ ਫਿਰ ਹਸਪਤਾਲ ਆਉਣ ਲਈ ਕਿਹਾ ਗਿਆ ਅਤੇ ਅਸੀਂ ਅਜਿਹਾ ਹੀ ਕੀਤਾ। ਅਸੀਂ ਕਿਵੇ ਵੀ ਭੱਜ ਕੇ ਨਹੀਂ ਗਏ। 10 ਪੀ. ਐੱਲ. ਟੂਰਨਾਮੈਂਟ ਦੇ ਆਯੋਜਕ ਅਬਦੁਲ ਲਤੀਫ ਖਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਈ ਵੀ ਕ੍ਰਿਕਟਰ ਅਜਿਹਾ ਨਹੀਂ ਕਰ ਸਕਦਾ। ਇਹ ਸਭ ਰਾਏਗੜ੍ਹ ਦੇ ਮਸ਼ਹੂਰ ਕ੍ਰਿਕਟਰ ਹਨ ਅਤੇ ਸਾਰੇ ਉਨ੍ਹ ਨੂੰ ਜਾਣਦੇ ਹਨ। ਉਹ ਅਜਿਹੇ 'ਚ ਕਿੱਥੇ ਭੱਜ ਕੇ ਜਾਣਗੇ। ਜਦੋਂ ਟੈਸਟ ਦੀ ਰਿਪੋਰਟ ਆਈ ਹੀ ਨਹੀਂ ਤਾਂ ਉਹ ਉੱਥੋਂ ਕਿਉਂ ਭੱਜਣਗੇ।

PunjabKesari


Related News