ਜਮਾਤੀਆਂ ਵਿਰੁੱਧ ਆਵਾਜ਼ ਚੁੱਕਣ ''ਤੇ ਜੈਨ ਮੁਨੀ ਸੂਰੀਆ ਸਾਗਰ ਜੀ ''ਤੇ FIR ਦਰਜ

Saturday, May 09, 2020 - 10:52 AM (IST)

ਜਮਾਤੀਆਂ ਵਿਰੁੱਧ ਆਵਾਜ਼ ਚੁੱਕਣ ''ਤੇ ਜੈਨ ਮੁਨੀ ਸੂਰੀਆ ਸਾਗਰ ਜੀ ''ਤੇ FIR ਦਰਜ

ਨੈਸ਼ਨਲ ਡੈਸਕ- ਦੇਸ਼ 'ਚ ਚੱਲ ਰਹੀ ਕੋਰੋਨਾ ਵਿਰੁੱਧ ਜੰਗ 'ਚ ਤਬਲੀਗੀ ਜਮਾਤ ਦੇ ਲੋਕਾਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਦੇਸ਼ 'ਚ ਕੋਰੋਨਾ ਨੂੰ ਫੈਲਾਉਣ 'ਚ ਜਮਾਤ ਦੇ ਲੋਕਾਂ ਦੀ ਭੂਮਿਕਾ ਅਹਿਮ ਰਹੀ ਹੈ। ਹਾਲਾਂਕਿ ਇਸ ਵਿਚ ਗੁਜਰਾਤ ਦੇ ਵਡੋਦਰਾ 'ਚ ਪੁਲਸ ਨੇ ਪ੍ਰਸਿੱਧ ਜੈਨ ਮੁਨੀ ਆਚਾਰੀਆ ਸੂਰੀਆ ਸਾਗਰ 'ਤੇ ਗੈਰ-ਜ਼ਮਾਨਤੀ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਲਿਆ ਹੈ। ਉਨਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨਾਂ ਨੇ ਜਮਾਤੀਆਂ ਵਿਰੁੱਧ ਆਵਾਜ਼ ਚੁੱਕੀ ਸੀ।

ਦਰਅਸਲ ਪਿਛਲੇ ਦਿਨੀਂ ਜੈਨ ਮੁਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਉਨਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਡੋਦਰਾ ਪੁਲਸ ਨੇ ਜੈਨ ਮੁਨੀ ਜੀ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ। ਹਾਲਾਂਕਿ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਵਡੋਦਰਾ ਦੇ ਲੋਕਾਂ ਨੇ ਗੁਜਰਾਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਸਵਾਲ ਚੁੱਕੇ ਹਨ। ਦਰਅਸਲ ਮਾਰਚ 'ਚ ਨਿਜਾਮੁਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ 'ਚ ਜਲਸੇ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਸ਼ਾਮਲ ਕਈ ਜਮਾਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨਾਂ ਜਮਾਤੀਆਂ 'ਤੇ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।


author

DIsha

Content Editor

Related News