ਮੈਡੀਕਲ ਸਟਾਫ ਨੂੰ ਹੱਥ-ਪੈਰ ਤੋੜਣ ਦੀ ਦਿੱਤੀ ਧਮਕੀ,ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਵੀਡੀਓ

04/04/2020 7:02:50 PM

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇਕ ਵੀਡੀਓ ਸ਼ੇਅਰ ਕਰ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ 'ਤੇ ਨਿਸ਼ਾਨਾ ਵਿੰਨਿ੍ਹਆ ਹੈ। ਦਰਅਸਲ ਪ੍ਰਿਯੰਕਾ ਨੇ ਬਾਂਦਾ ਜ਼ਿਲੇ ਦੇ ਮੈਡੀਕਲ ਕਾਲਜ ਦੇ ਇਕ ਸਟਾਫ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ਇਸ ਸਮੇਂ ਸਾਡੇ ਮੈਡੀਕਲ ਸਟਾਫ ਨੂੰ ਜ਼ਿਆਦਾ ਸਹਿਯੋਗ ਦੇਣ ਦੀ ਜਰੂਰਤ ਹੈ। ਉਹ ਜੀਵਨਦਾਨ ਹੈ ਅਤੇ ਯੋਧੇ ਵਾਂਗ ਮੈਦਾਨ 'ਚ ਹਨ। ਬਾਂਦਾ 'ਚ ਨਰਸਾਂ ਅਤੇ ਮੈਡੀਕਲ ਸਟਾਫ ਨੂੰ ਉਨ੍ਹਾਂ ਦੀ ਨਿੱਜੀ ਸੁਰੱਖਿਆ ਦੇ ਉਪਕਰਣ ਨਾ ਦੇ ਕੇ ਅਤੇ ਉਨ੍ਹਾਂ ਦੀ ਤਨਖਾਹ ਕੱਟ ਕੇ ਬਹੁਤ ਵੱਡੀ ਬੇਇਨਸਾਫੀ ਕੀਤੀ ਜਾ ਰਹੀ ਹੈ। ਪ੍ਰਿਯੰਕਾ ਨੇ ਕਿਹਾ ਕਿ “ਯੂ.ਪੀ. ਸਰਕਾਰ ਨੂੰ ਮੈਂ ਅਪੀਲ ਕਰਦੀ ਹਾਂ ਕਿ ਇਹ ਸਮੇਂ ਉਨ੍ਹਾਂ ਨਾਲ ਬੇਇਨਸਾਫੀ ਕਰਨ ਦਾ ਨਹੀਂ ਸਗੋਂ ਉਨ੍ਹਾਂ ਦੀ ਗੱਲ ਸੁਨਣ ਦਾ ਹੈ।”

ਇਹ ਹੈ ਪੂਰਾ ਮਾਮਲਾ-
ਉੱਤਰ ਪ੍ਰਦੇਸ਼ ਦੇ ਬਾਂਦਾ ਰਾਜ ਮੈਡੀਕਲ ਕਾਲਜ ‘ਚ ਕੋਰੋਨਾਵਾਇਰਸ ਦੇ ਇਲਾਜ ਲਈ ਆਈਸੋਲੇਸ਼ਨ ਸੈਂਟਰ ‘ਚ ਮੈਡੀਕਲ ਸਟਾਫ ਦੀ ਡਿਊਟੀ ਲਾਈ ਗਈ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਸੈਨੇਟਾਈਜ਼ਰ ਤੇ ਮਾਸਕ ਦੀ ਮੰਗ ਕਰਨ ‘ਤੇ ਉਨ੍ਹਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ, “ਇੱਥੋਂ ਚਲੇ ਜਾਓ ਨਹੀਂ ਤਾਂ ਹੱਥ ਪੈਰ ਤੋੜ ਦਿਆਂਗੇ…ਯੋਗੀ ਜੀ ਦਾ ਨਿਰਦੇਸ਼ ਹੈ ਕਿ ਤੁਹਾਨੂੰ ਕੱਢ ਦਿੱਤਾ ਜਾਵੇ।” ਇਸ ਤੋਂ ਬਾਅਦ ਸਾਰੇ ਆਊਟਸੋਰਸਿੰਗ ਸਟਾਫ 1 ਅਪ੍ਰੈਲ ਤੋਂ ਹੜਤਾਲ 'ਤੇ ਚਲਾ ਗਿਆ ਸੀ।  ਪ੍ਰਿਯੰਕਾ ਗਾਂਧੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਿਹਾ ਕਿ ਇਸ ਸਮੇਂ ਸਾਡੇ ਮੈਡੀਕਲ ਸਟਾਫ ਨੂੰ ਸਭ ਤੋਂ ਵੱਧ ਸਹਿਯੋਗ ਦੀ ਲੋੜ ਹੈ। ਉਹ ਜੀਵਨਦਾਤਾ ਹਨ।

PunjabKesari


Iqbalkaur

Content Editor

Related News