ਕੋਰੋਨਾ ਵਾਇਰਸ : PM ਮੋਦੀ 25 ਮਾਰਚ ਨੂੰ ਵਾਰਾਣਸੀ ਦੇ ਲੋਕਾਂ ਨਾਲ ਕਰਨਗੇ ਗੱਲ
Monday, Mar 23, 2020 - 07:55 PM (IST)
ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ 'ਚ ਬਣੇ ਹਾਲਾਤ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਸਖਤ ਕਦਮ ਚੁੱਕ ਰਹੀ ਹੈ। ਹੁਣ ਤਕ ਦੋ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕਰਫਿਊ ਲੱਗ ਚੁੱਕਾ ਹੈ ਅਤੇ 19 ਸੂਬਾ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਗਿਆ ਹੈ। ਅਜਿਗੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਮਾਰਚ ਨੂੰ ਸ਼ਾਮ 5 ਵਜੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਲੋਕਾਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲ ਕਰਨਗੇ।
ਪੀ.ਐੱਮ. ਮੋਦੀ ਨੇ ਆਪਣੇ ਟਵਿਟਰ ਅਕਾਉਂਟ 'ਤੇ ਟਵੀਟ ਕਰ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੈਦਾ ਹੋਏ ਹਾਲਾਤ 'ਤੇ ਮੈਂ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਲੋਕਾਂ ਨਾਲ ਗੱਲ ਕਰਾਂਗਾ। 25 ਮਾਰਚ ਨੂੰ ਸ਼ਾਮ 5 ਵਜੇ ਵੀਡੀਓ ਕਾਨਫਰੰਸਿੰਗ ਨਾਲ ਹੋਣ ਵਾਲੀ ਇਸ ਗੱਲਬਾਤ ਨਾਲ ਤੁਸੀ ਜੁੜ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਸੁਝਾਅ ਜਾਂ ਸਵਾਲ ਹੋਵੇ ਤਾਂ ਨਰਿੰਦਰ ਮੋਦੀ ਐਪ ਦੇ ਕੁਮੈਂਟ ਸਕੈਸ਼ਨ 'ਚ ਜਾ ਕੇ ਸਾਂਝਾ ਕਰ ਸਕਦੇ ਹੋ।