ਰਾਹਤ ਭਰੀ ਖ਼ਬਰ, ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ

Wednesday, Jan 29, 2020 - 05:07 PM (IST)

ਰਾਹਤ ਭਰੀ ਖ਼ਬਰ, ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ

ਜੈਪੁਰ (ਭਾਸ਼ਾ)— ਰਾਜਸਥਾਨ ਦੇ ਜੈਪੁਰ ਸਥਿਤ ਐੱਸ. ਐੱਮ. ਐੱਸ. ਹਸਪਤਾਲ 'ਚ ਭਰਤੀ ਕੋਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਦੀ ਜਾਂਚ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦਕਿ ਸੂਬੇ 'ਚ ਨਿਗਰਾਨੀ 'ਚ ਰੱਖੇ ਗਏ 18 ਸ਼ੱਕੀ ਮਰੀਜ਼ ਵੀ ਸਿਹਤਮੰਦ ਹਨ। ਐਡੀਸ਼ਨਲ ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਐੱਸ. ਐੱਮ. ਐੱਸ. ਹਸਪਤਾਲ ਦੇ 'ਆਈ ਸੋਲੇਸ਼ਨ ਵਾਰਡ' ਵਿਚ ਭਰਤੀ ਕੋਰੋਨਾ ਵਾਇਰਸ ਦੇ ਸੰਭਾਵਿਤ ਮਰੀਜ਼ ਦੀ ਜਾਂਚ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ ਅਤੇ ਬਾਕੀ 18 ਸ਼ੱਕੀ ਯਾਤਰੀ ਸਿਹਤਮੰਦ ਹਨ। ਇਸ ਮਰੀਜ਼ ਦੇ ਖੂਨ ਦੇ ਨਮੂਨੇ ਜਾਂਚ ਲਈ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਯਰੋਲੋਜੀ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਚੀਨ ਤੋਂ ਆਏ ਸਾਰੇ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤੈਅ 28 ਦਿਨਾਂ ਤਕ ਨਿਯਮਿਤ ਰੂਪ ਨਾਲ ਸਕ੍ਰੀਨਿੰਗ ਅਤੇ ਪਰੀਖਣ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦੇ ਬਚਾਅ, ਕੰਟਰੋਲ, ਇਲਾਜ, ਜਾਂਚ ਅਤੇ ਪ੍ਰਚਾਰ-ਪ੍ਰਸਾਰ ਲਈ ਉੱਚਿਤ ਵਿਵਸਥਾ ਕੀਤੀ ਗਈ ਹੈ। ਹਵਾਈ ਅੱਡੇ 'ਤੇ 28 ਜਨਵਰੀ ਤੋਂ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਂਗਾਨੇਰ ਕੌਮਾਂਤਰੀ ਹਵਾਈ ਅੱਡੇ 'ਤੇ ਜਾਂਚ ਲਈ 5 ਡਾਕਟਰ ਅਤੇ 5 ਨਰਸਿੰਗ ਸਟਾਫ ਨੂੰ ਤਾਇਨਾਤ ਕੀਤਾ ਗਿਆ ਹੈ। 28 ਜਨਵਰੀ ਨੂੰ ਰਾਤ ਦੇ ਸਮੇਂ 4 ਉਡਾਣਾਂ ਦੇ ਕੁੱਲ 554 ਯਾਤਰੀਆਂ ਦੀ ਜਾਂਚ 'ਚ ਕੋਰੋਨਾ ਵਾਇਰਸ ਸੰਬੰਧੀ ਲੱਛਣ ਨਹੀਂ ਮਿਲੇ। ਸਿੰਘ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਲਈ ਪਰਸਨਲ ਪ੍ਰੋਟੇਕਟਿਵ ਇਕਵਪਮੈਂਟ ਕਿੱਟ ਅਤੇ ਐੱਨ-95 ਮਾਸਕ ਸਮੁਚਿਤ ਮਾਤਰਾ 'ਚ ਉਪਲੱਬਧ ਹਨ।


author

Tanu

Content Editor

Related News