ਨਵਾਂ ਖ਼ਤਰਾ! ਪਾਣੀ ''ਚ ਮਿਲਿਆ ਕੋਰੋਨਾ ਵਾਇਰਸ, PGI ਟੈਸਟ ''ਚ ਖੁਲਾਸਾ
Tuesday, May 25, 2021 - 09:50 PM (IST)
ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੁਣ ਪਾਣੀ ਵਿੱਚ ਵੀ ਕੋਵਿਡ-19 ਵਾਇਰਸ ਦੀ ਪੁਸ਼ਟੀ ਹੋਈ ਹੈ। ਯੂ.ਪੀ. ਵਿੱਚ ਨਦੀਆਂ ਵਿੱਚ ਤਰਦੀਆਂ ਲਾਸ਼ਾਂ ਕਾਰਨ ਹੁਣ ਵਿਸ਼ੇਸ਼ਗਿਆਵਾਂ ਨੇ ਪਾਣੀ ਵਿੱਚ ਵਾਇਰਸ ਨੂੰ ਲੈ ਕੇ ਚਰਚਾ ਸ਼ੁਰੂ ਕਰ ਦਿੱਤੀ ਹੈ। ਆਈ.ਸੀ.ਐੱਮ.ਆਰ. ਅਤੇ ਡਬਲਿਯੂ.ਐੱਚ. ਦੇ ਦੁਆਰਾ ਪਾਣੀ ਵਿੱਚ ਸੈਂਪਲਿੰਗ ਦੀ ਜਾਂਚ ਸ਼ੁਰੂ ਹੋਈ ਤਾਂ ਪਾਣੀ ਦੇ ਸੈਂਪਲ ਵੀ ਇਕੱਠੇ ਕੀਤੇ ਜਾਣ ਲੱਗੇ।
ਸੀਵੇਜ ਸੈਂਪਲਾਂ ਦੇ ਟੈਸਟ ਲਈ ਕੁੱਲ ਅੱਠ ਸੈਂਟਰ ਬਣਾਏ ਗਏ ਹਨ। ਇਨ੍ਹਾਂ ਸੈਂਟਰਾਂ ਵਿੱਚੋਂ ਇੱਕ, ਲਖਨਊ ਦੇ ਐੱਸ.ਜੀ.ਪੀ.ਜੀ.ਆਈ. ਹਸਪਤਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੀ.ਜੀ.ਆਈ. ਮਾਈਕਰੋਬਾਇਓਲਾਜੀ ਦੀ ਵਿਭਾਗ ਦੇ ਮੁਖੀ ਉੱਜਵਲਾ ਘੋਸ਼ਾਲ ਦੱਸਦੀਆਂ ਹਨ ਕਿ ਪਹਿਲੇ ਪੜਾਅ ਵਿੱਚ ਲਖਨਊ ਦੇ 3 ਵੱਖ-ਵੱਖ ਥਾਵਾਂ ਦੇ ਸੀਵੇਜ ਤੋਂ ਸੈਂਪਲ ਪ੍ਰਾਪਤ ਕੀਤੇ ਗਏ ਹਨ, ਜਿਸ ਵਿਚੋਂ ਇੱਕ ਥਾਂ ਦੇ ਸੀਵੇਜ ਪਾਣੀ ਦੇ ਸੈਂਪਲ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਬਿਹਾਰ 'ਚ ਜਨਾਨੀ ਨਾਲ ਹੈਵਾਨੀਅਤ, ਗੈਂਗਰੇਪ ਤੋਂ ਬਾਅਦ ਨਗਨ ਹਾਲਤ 'ਚ ਬਿਜਲੀ ਦੇ ਖੰਭੇ ਨਾਲ ਲਟਕਾਇਆ
ਮਾਈਕਰੋਬਾਇਓਲਾਜੀ ਡਿਪਾਰਟਮੈਂਟ ਦੀ ਐੱਚ.ਓ.ਡੀ. ਨੇ ਦੱਸਿਆ ਕਿ ਸਾਡੀਆਂ ਟੀਮਾਂ ਵੱਲੋਂ, ਲਖਨਊ ਦੇ ਵੱਖ-ਵੱਖ ਥਾਵਾਂ ਤੋਂ ਸੀਵੇਜ ਦੇ ਪਾਣੀ ਨੂੰ ਜਾਂਚ ਲਈ ਲਿਆ ਗਿਆ ਸੀ, ਜਿਸ ਵਿੱਚ ਖਦਰਾ, ਮੱਛੀ ਮਹੱਲਾ ਅਤੇ ਚੌਕ ਸਥਿਤ ਘੰਟਾਘਰ ਦੇ ਸੀਵੇਜ ਦਾ ਪਾਣੀ ਸ਼ਾਮਲ ਸੀ। ਇਨ੍ਹਾਂ ਤਿੰਨਾਂ ਥਾਵਾਂ ਵਿੱਚੋਂ ਇੱਕ ਸੈਂਪਲ ਜੋ ਖਦਰਾ ਦੇ ਰੂਕਪੁਰ ਤੋਂ ਆਇਆ ਸੀ, ਜਦੋਂ ਉਸ ਨੂੰ ਲੈਬ ਵਿੱਚ ਜਦੋਂ ਟੈਸਟ ਕੀਤਾ ਜਾ ਰਿਹਾ ਸੀ, ਉਦੋਂ ਜਾਂਚ ਦੌਰਾਨ ਪਾਣੀ ਵਿੱਚ ਕੋਰੋਨਾ ਦੇ ਵਾਇਰਸ ਮਿਲੇ ਹਨ।
ਡਾ. ਉੱਜਵਲਾ ਨੇ ਕਿਹਾ ਕਿ ਪਾਣੀ ਵਿੱਚ ਮਿਲੇ ਸੈਂਪਲ ਦੀ ਰਿਪੋਰਟ ਨੂੰ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੂੰ ਸੌਂਪ ਦਿੱਤਾ ਗਿਆ ਹੈ। ਪੀ.ਜੀ.ਆਈ. ਮਾਈਕਰੋਬਾਇਓਲਾਜੀ ਦੀ ਹੈੱਡ ਦੀ ਮੰਨੀਏ ਤਾਂ ਪਾਣੀ ਵਿੱਚ ਵਾਇਰਸ ਮਿਲਣ ਦਾ ਕਾਰਨ ਲੋਕਾਂ ਦਾ ਪਖਾਨਾ ਹੈ। ਜੋ ਲੋਕ ਆਪਣੇ-ਆਪਣੇ ਘਰਾਂ ਵਿੱਚ ਕੋਵਿਡ ਪਾਜ਼ੇਟਿਵ ਹੋਣ 'ਤੇ ਹੋਮ ਆਈਸੋਲੇਟ ਹੋ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਜੋ ਪਖਾਨਾ ਨਿਕਲਦਾ ਹੈ, ਉਹ ਘਰਾਂ ਤੋਂ ਹੋ ਕੇ ਸੀਵੇਜ ਵਿੱਚ ਜਾ ਡਿੱਗਦਾ ਹੈ। ਅੱਧੇ ਫ਼ੀਸਦੀ ਕੋਰੋਨਾ ਮਰੀਜ਼ਾਂ ਦੇ ਪਖਾਨੇ ਵਿੱਚ ਵਾਇਰਸ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਕਈ ਦੇਸ਼ਾਂ ਦੇ ਦੁਆਰਾ ਕੀਤੇ ਗਏ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ। ਰਿਸਰਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲੱਗਭੱਗ ਅੱਧੇ ਫ਼ੀਸਦੀ ਲੋਕਾਂ ਦੇ ਪਖਾਨੇ ਵਿੱਚ ਇਨਫੈਕਸ਼ਨ ਮੌਜੂਦ ਹੁੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।