ਕੋਰੋਨਾ ਵਾਇਰਸ ਅਤੇ ਆਮ ਜ਼ੁਕਾਮ-ਖਾਂਸੀ ''ਚ ਇਸ ਤਰ੍ਹਾਂ ਪਛਾਣੋ ਫਰਕ

Friday, Mar 06, 2020 - 02:43 PM (IST)

ਕੋਰੋਨਾ ਵਾਇਰਸ ਅਤੇ ਆਮ ਜ਼ੁਕਾਮ-ਖਾਂਸੀ ''ਚ ਇਸ ਤਰ੍ਹਾਂ ਪਛਾਣੋ ਫਰਕ

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 31 ਪਹੁੰਚ ਗਈ ਹੈ। ਹਾਲਾਂਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਇਸ 'ਤੇ ਕੰਮ ਕਰ ਰਹੀਆਂ ਹਨ ਅਤੇ ਯੁੱਧ ਪੱਧਰ 'ਤੇ ਇਸ ਨਾਲ ਨਜਿੱਠਣ ਦਾ ਕੰਮ ਹੋ ਰਿਹਾ ਹੈ। ਇਸ ਵਿਚ ਬਾਜ਼ਾਰ 'ਚੋਂ ਮਾਸਕ ਅਤੇ ਸੈਨੀਟਾਈਜ਼ਰ ਦੀ ਵੀ ਕਿਲੱਤ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਮੌਸਮ 'ਚ ਲਗਾਤਾਰ ਹੋ ਰਹੇ ਉਤਾਰ-ਚੜਾਵ ਨਾਲ ਮੌਸਮੀ ਬੀਮਾਰੀਆਂ ਦਾ ਵੀ ਪਰਲੋ ਵਧ ਗਿਆ ਹੈ। ਆਮ ਬੁਖਾਰ ਆਉਣ 'ਤੇ ਵੀ ਲੋਕਾਂ 'ਚ ਡਰ ਹੈ।
ਲੋਕ ਕੋਰਾਨਾ ਵਾਇਰਸ ਦੇ ਲੱਛਣ ਸਪੱਸ਼ਟ ਸਮਝ 'ਚ ਨਾ ਆਉਣ ਕਾਰਨ ਕਾਫ਼ੀ ਪਰੇਸ਼ਾਨ ਹਨ। 

ਇਸ ਤਰ੍ਹਾਂ ਪਛਾਣੋ ਫਰਕ
ਆਮ ਬੁਖਾਰ ਅਤੇ ਕੋਰੋਨਾ ਵਾਇਰਸ ਦਰਮਿਆਨ ਕੀ ਫਰਕ ਹੈ, ਇਸ ਨੂੰ ਇਕ ਹਸਪਤਾਲ ਦੇ ਡਾਕਟਰ ਨੇ ਬਹੁਤ ਹੀ ਆਸਾਨ ਸ਼ਬਦਾਂ 'ਚ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਵਾਲਿਆਂ 'ਚ 2 ਮੁੱਖ ਲੱਛਣ ਹਨ : ਪਹਿਲਾ ਪਿਛਲੇ 10 ਦਿਨਾਂ 'ਚ 104 ਡਿਗਰੀ  ਬੁਖਾਰ ਆਇਆ ਹੋਵੇ, ਕਿਉਂਕਿ ਕੋਰੋਨਾ ਵਾਇਰਸ ਦਾ ਅਸਰ 10 ਦਿਨਾਂ 'ਚ ਖਤਮ ਹੋ ਜਾਂਦਾ ਹੈ ਅਤੇ ਦੂਜਾ ਲੱਛਣ ਖਾਂਸੀ। ਉੱਥੇ ਹੀ ਆਮ ਬੁਖਾਰ 'ਚ ਜ਼ੁਕਾਮ, ਨੱਕ ਵਗਣਾ, ਬੰਦ ਹੋਣਾ, ਗਲੇ ਦਾ ਜਾਮ ਹੋਣਾ ਅਤੇ ਬੁਖਾਰ ਹੁੰਦਾ ਹੈ, ਜਦੋਂ ਕਿ ਕੋਰੋਨਾ 'ਚ ਨੱਕ ਵਗਣਾ ਜਾਂ ਬੰਦ ਹੋਣਾ ਨਹੀਂ ਹੁੰਦਾ ਹੈ। ਇਹ ਵਾਇਰਸ ਸਿੱਧੇ ਫੇਫੜਿਆਂ 'ਤੇ ਹਮਲਾ ਕਰਦਾ ਹੈ। ਇਸ ਕਾਰਨ ਸੁੱਕੀ ਖਾਂਸੀ ਯਾਨੀ ਬਿਨਾਂ ਬਲਗਮ ਦੇ ਆਉਂਦੀ ਹੈ।


author

DIsha

Content Editor

Related News