ਸਰੀਰ ''ਚ 60 ਦਿਨ ਤੋਂ ਜ਼ਿਆਦਾ ਸਮੇਂ ਤੱਕ ਰਹਿ ਸਕਦੈ ਕੋਰੋਨਾ ਵਾਇਰਸ ਐਂਟੀਬਾਡੀ: ਅਧਿਐਨ

Saturday, Sep 05, 2020 - 12:31 AM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੇ ਠੀਕ ਹੋਣ ਦੇ 60-80 ਦਿਨ ਬਾਅਦ ਤੱਕ ਉਸ ਦੇ ਸਰੀਰ 'ਚ ਐਂਟੀਬਾਡੀ ਮੌਜੂਦ ਰਹਿੰਦੇ ਹਨ। ਦਿੱਲੀ ਦੇ ਇੱਕ ਪ੍ਰਮੁੱਖ ਹਸਪਤਾਲ 'ਚ ਪੰਜ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਕਰਵਾਏ ਗਏ ਸੀਰੋ ਸਰਵੇਖਣ 'ਚ ਇਹ ਜਾਣਕਾਰੀ ਸਾਹਮਣੇ ਆਈ। ਸਰਵੇਖਣ 'ਚ ਪਾਇਆ ਗਿਆ ਕਿ ਠੀਕ ਹੋ ਚੁੱਕੇ ਵਿਅਕਤੀ ਦੇ ਸਰੀਰ 'ਚ ਐਂਟੀਬਾਡੀ ਘੱਟ ਤੋਂ ਘੱਟ 60 ਦਿਨ ਤੱਕ ਰਹਿ ਸਕਦੇ ਹਨ।

ਅਧਿਐਨ ਦੇ ਅਨੁਸਾਰ ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਮਰੀਜ਼ ਕਦੋਂ ਪੀੜਤ ਹੋਇਆ ਸੀ ਜਾਂ ਪੀੜਤ ਵਿਅਕਤੀ ਦੇ ਸੰਪਰਕ 'ਚ ਆਇਆ ਸੀ। ਸੀਰੋ ਸਰਵੇਖਣ, ਮੈਕਸ ਹਸਪਤਾਲ ਅਤੇ ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ.ਐੱਸ.ਆਈ.ਆਰ.) ਦੇ ਜਿਨੋਮਿਕੀ ਅਤੇ ਇੰਮਬੇਡਡ ਜੀਵ ਵਿਗਿਆਨ ਸੰਸਥਾਨ (ਆਈ.ਜੀ.ਆਈ.ਬੀ.) ਵੱਲੋਂ ਸੰਯੁਕਤ ਰੂਪ ਨਾਲ ਕਰਾਇਆ ਗਿਆ ਸੀ। ਆਈ.ਜੀ.ਆਈ.ਬੀ. ਦੇ ਵਿਗਿਆਨੀ ਸ਼ਾਂਤਨੂੰ ਸੇਨਗੁਪਤਾ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਕਿ ਕੋਵਿਡ-19 ਦੇ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਉਸ 'ਚ ਐਂਟੀਬਾਡੀ ਕਦੋਂ ਤੱਕ ਰਹਿ ਸਕਦੇ ਹਨ, ਸਰਵੇਖਣ 'ਚ ਭਾਗ ਲੈਣ ਵਾਲਿਆਂ ਦੀ ਮੁੜ ਜਾਂਚ ਕੀਤੀ ਜਾਵੇਗੀ।

ਸੀਰੋ ਜਾਂਚ ਲਈ ਕੁਲ 780 ਨਮੂਨਿਆਂ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ 'ਚ ਹਸਪਤਾਲ ਦੇ ਕਰਮਚਾਰੀ ਅਤੇ ਮਹਾਂਮਾਰੀ ਦੌਰਾਨ ਹਸਪਤਾਲ ਜਾਣ ਵਾਲੇ ਲੋਕ ਸ਼ਾਮਲ ਸਨ। ਸੇਨਗੁਪਤਾ ਨੇ ਕਿਹਾ, “ਸਾਡੇ ਅਧਐਨ 'ਚ ਇਸ ਦੀ ਪੁਸ਼ਟੀ ਹੋਈ ਹੈ ਕਿ ਕੋਰੋਨਾ ਵਾਇਰਸ ਐਂਟੀਬਾਡੀ ਸਰੀਰ 'ਚ 60 ਦਿਨ ਤੋਂ ਜ਼ਿਆਦਾ ਸਮੇਂ ਤੱਕ ਰਹਿ ਸਕਦੇ ਹਨ।  ਇਸ ਨਾਲ ਇਨਫੈਕਸ਼ਨ ਤੋਂ ਠੀਕ ਹੋਣ ਅਤੇ ਮੁੜ ਇਨਫੈਕਟਿਡ ਹੋਣ ਦੀ ਪ੍ਰਕਿਰਿਆ ਨੂੰ ਸਮਝਣ 'ਚ ਮਦਦ ਮਿਲੇਗੀ। ਸਾਡੇ ਸਰੀਰ 'ਚ ਐਂਟੀਬਾਡੀ ਕਿੰਨੇ ਸਮੇਂ ਤੱਕ ਰਹਿ ਸਕਦੇ ਹਨ, ਇਸ ਦਿਸ਼ਾ 'ਚ ਹੋਰ ਜ਼ਿਆਦਾ ਅਧਿਐਨ ਕੀਤੇ ਜਾਣ ਦੀ ਜ਼ਰੂਰਤ ਹੈ।”


Inder Prajapati

Content Editor

Related News