ਹਿਮਾਚਲ 'ਚ ਕੋਰੋਨਾ ਪੀੜਤਾਂ ਦੀ ਗਿਣਤੀ 277 ਤੱਕ ਪਹੁੰਚੀ, ਜਾਣੋ ਸੂਬੇ ਦੀ ਸਥਿਤੀ

05/28/2020 5:58:55 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਅੱਜ ਭਾਵ ਵੀਰਵਾਰ ਨੂੰ 3 ਹੋਰ ਲੋਕ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬੇ 'ਚ ਪੀੜਤਾਂ ਦੀ ਗਿਣਤੀ 277 ਤੱਕ ਪਹੁੰਚ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ 3 ਮਾਮਲੇ ਸੋਲਨ ਜ਼ਿਲੇ ਤੋਂ ਮਿਲੇ ਹਨ।

ਸੋਲਨ ਦੇ ਜ਼ਿਲਾ ਸਿਹਤ ਅਧਿਕਾਰੀ (ਡੀ.ਐੱਚ.ਓ) ਐੱਨ.ਕੇ.ਗੁਪਤਾ ਨੇ ਦੱਸਿਆ ਹੈ ਕਿ ਨਾਲਾਗੜ੍ਹ ਤਹਿਸੀਲ ਦੇ ਰਾਮਸ਼ਹਿਰ 'ਚ ਇਕ ਜਨਾਨੀ ਅਤੇ ਉਸ ਦਾ 17 ਸਾਲਾ ਪੁੱਤਰ ਕੋਰੋਨਾ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਬਦੀ 'ਚ ਇਕ 30 ਸਾਲਾ ਜਨਾਨੀ ਕੋਰੋਨਾ ਪੀੜਤ ਮਿਲੀ ਹੈ, ਜੋ ਹਾਲ ਹੀ ਦੌਰਾਨ ਉੱਤਰ ਪ੍ਰਦੇਸ਼ ਦੇ ਸ਼ਮਲੀ ਜ਼ਿਲੇ ਤੋਂ ਵਾਪਸ ਪਰਤੀ ਸੀ। ਸੂਬੇ 'ਚ ਹੁਣ ਤੱਕ 201 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 70 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ ਜਦਕਿ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਦੱਸਣਯੋਗ ਹੈ ਕਿ ਹਮੀਰਪੁਰ ਤੋਂ ਕੋਰੋਨਾ ਦੇ ਸਭ ਤੋਂ ਵੱਧ 85 ਮਰੀਜ਼ ਹਨ। ਕੁੱਲ 93 ਮਰੀਜ਼ਾਂ 'ਚੋਂ 7 ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਜਦਕਿ 1 ਦੀ ਮੌਤ ਹੋ ਗਈ ਹੈ। ਕਾਂਗੜਾ 'ਚ 46 ਲੋਕ ਪੀੜਤ ਹਨ ਜਦਕਿ ਊਨਾ 'ਚ 15 ਬਿਲਾਸਪੁਰ ਅਤੇ ਸੋਲਨ 'ਚ 14-14, ਚੰਬਾ 9, ਮੰਡੀ 8, ਸ਼ਿਮਲਾ 7, ਸਿਰਮੌਰ 2 ਅਤੇ ਕੁੱਲੂ ਤੋਂ 1 ਮਰੀਜ਼ ਪੀੜਤ ਹਨ।

ਇਹ ਵੀ ਪੜ੍ਹੋ--  ਹਿਮਾਚਲ 'ਚ ਵੱਡੀ ਲਾਪਰਵਾਹੀ, ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ 15 ਲੋਕਾਂ ਨੂੰ ਭੇਜਿਆ ਘਰ


Iqbalkaur

Content Editor

Related News