ਆਨਲਾਈਨ ਡਿਲੀਵਰੀ ਕਰਣ ਵਾਲਿਆਂ ਨੂੰ ਪਹਿਲ ਦੇ ਆਧਾਰ ''ਤੇ ਲੱਗੇਗੀ ਕੋਰੋਨਾ ਵੈਕਸੀਨ
Friday, Jun 11, 2021 - 01:28 AM (IST)
ਨਵੀਂ ਦਿੱਲੀ - ਦਿੱਲੀ ਵਿੱਚ ਕੋਰੋਨਾ ਦਾ ਖ਼ਤਰਾ ਹੁਣ ਘੱਟ ਹੋ ਗਿਆ ਹੈ ਅਤੇ ਮੌਤਾਂ ਵੀ ਘੱਟ ਹੁੰਦੀਆਂ ਨਜ਼ਰ ਆ ਰਹੀਆਂ ਹਨ। ਅਜਿਹੇ ਵਿੱਚ ਸਾਰਾ ਫੋਕਸ ਹੁਣ ਟੀਕਾਕਰਣ ਕਰਣ ਵਿੱਚ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਮਾਂ ਰਹਿੰਦੇ ਦਿੱਲੀ ਦੇ ਸਾਰੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾ ਦਿੱਤੀ ਜਾਵੇ। ਇਸ ਕੜੀ ਵਿੱਚ ਦਿੱਲੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਆਨਲਾਈਨ ਸ਼ਾਪਿੰਗ ਕੰਪਨੀ ਨਾਲ ਜੁੜੇ ਹੋਮ ਡਿਲੀਵਰੀ ਏਜੰਟਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ। ਖੁਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ- ਵੱਧਦੀ ਜਨਸੰਖਿਆ ਸਾਮਾਜਿਕ ਖ਼ਤਰੇ ਦੀ ਜੜ, ਫੈਮਿਲੀ ਪਲਾਨਿੰਗ ਕਰਨ ਮੁਸਲਿਮ : ਹਿਮੰਤ ਬਿਸਵਾ
ਆਨਲਾਈਨ ਡਿਲੀਵਰੀ ਕਰਣ ਵਾਲੇ ਏਜੰਟਾਂ ਨੂੰ ਵੱਡੀ ਰਾਹਤ
ਦੱਸਿਆ ਗਿਆ ਹੈ ਕਿ ਕੋਰੋਨਾ ਕਾਲ ਵਿੱਚ ਇਸ ਆਨਲਾਈਨ ਸ਼ਾਪਿੰਗ ਕੰਪਨੀ ਨਾਲ ਜੁੜੇ ਹੋਮ ਡਿਲੀਵਰੀ ਏਜੰਟਾਂ ਦਾ ਕੰਮ ਕਾਫ਼ੀ ਵਧਿਆ ਰਿਹਾ ਹੈ। ਉਨ੍ਹਾਂ ਦੀ ਵਜ੍ਹਾ ਨਾਲ ਲੋਕਾਂ ਨੇ ਖੁਦ ਨੂੰ ਘਰੋਂ ਬਾਹਰ ਜਾਣ ਤੋਂ ਰੋਕਿਆ ਹੈ। ਉਨ੍ਹਾਂ ਦੀ ਵਜ੍ਹਾ ਨਾਲ ਸਾਰਿਆਂ ਨੂੰ ਸਮਾਂ ਰਹਿੰਦੇ ਘਰ 'ਤੇ ਹੀ ਜ਼ਰੂਰੀ ਚੀਜ਼ਾਂ ਮਿਲ ਸਕੀਆਂ ਹਨ ਪਰ ਕਿਉਂਕਿ ਇਨ੍ਹਾਂ ਡਿਲੀਵਰੀ ਏਜੰਟਾਂ ਦੀ ਕਈ ਲੋਕਾਂ ਨਾਲ ਮੁਲਾਕਾਤ ਰਹਿੰਦੀ ਹੈ, ਅਜਿਹੇ ਵਿੱਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਖ਼ਤਰਾ ਵੀ ਇਨ੍ਹਾਂ ਨੂੰ ਰਹਿੰਦਾ ਹੈ। ਇਸ ਗੱਲ ਨੂੰ ਸਮਝਿਆ ਹੈ ਦਿੱਲੀ ਸਰਕਾਰ ਨੇ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵੈਕਸੀਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।