'ਕੋਰੋਨਾ ਵੈਕਸੀਨ' ਦਾ ਮਹਾਂ ਅਭਿਆਨ 16 ਜਨਵਰੀ ਤੋਂ ਸ਼ੁਰੂ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲੱਗੇਗਾ ਟੀਕਾ

Friday, Jan 15, 2021 - 09:36 AM (IST)

'ਕੋਰੋਨਾ ਵੈਕਸੀਨ' ਦਾ ਮਹਾਂ ਅਭਿਆਨ 16 ਜਨਵਰੀ ਤੋਂ ਸ਼ੁਰੂ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲੱਗੇਗਾ ਟੀਕਾ

ਨੈਸ਼ਨਲ ਡੈਸਕ : ਮਹਾਮਾਰੀ ਕੋਰੋਨਾ ਵਾਇਰਸ ਦੇ ਖ਼ਿਲਾਫ਼ ਹੋਣ ਜਾ ਰਹੇ ਮਹਾਂ ਅਭਿਆਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। 16 ਜਨਵਰੀ ਮਤਲਬ ਕਿ ਸ਼ਨੀਵਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਵੈਕਸੀਨ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਪੂਰੀ ਦੁਨੀਆ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕੋਵਿਡ-19 ਦੇ ਖ਼ਿਲਾਫ਼ ਟੀਕਾਕਰਣ ਮੁਹਿੰਮ ਦੇ ਪਹਿਲੇ ਦਿਨ ਕਰੀਬ 3 ਲੱਖ ਸਿਹਤ ਕਾਮਿਆਂ ਨੂੰ 2,934 ਕੇਂਦਰਾਂ 'ਤੇ ਟੀਕੇ ਲਾਏ ਜਾਣਗੇ। ਹਰੇਕ ਟੀਕਾਕਰਣ ਸੈਸ਼ਨ 'ਚ ਵੱਧ ਤੋਂ ਵੱਧ 100 ਲਾਭਾਰਥੀ ਹੋਣਗੇ। ਸਰਕਾਰ ਵੱਲੋਂ ਖਰੀਦੇ ਗਏ ਕੋਵਿਡਸ਼ੀਲ ਅਤੇ ਕੋਵੈਕਸੀਨ ਟੀਕੇ ਦੀਆਂ 1.65 ਕਰੋੜ ਖੁਰਾਕਾਂ ਉਨ੍ਹਾਂ ਦੇ ਸਿਹਤ ਕਾਮਿਆਂ ਦੇ ਅੰਕੜਿਆਂ ਦੇ ਮੁਤਾਬਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਡ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਉਤਰਨ ਦੇ ਮੂਡ 'ਚ 'ਕਿਸਾਨ', ਲੜ ਸਕਦੇ ਨੇ ਵਿਧਾਨ ਸਭਾ ਚੋਣਾਂ!
ਪ੍ਰਧਾਨ ਮੰਤਰੀ ਕਰਨਗੇ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦਿਨ ਟੀਕਾ ਲਗਵਾਉਣ ਵਾਲਿਆਂ ਨਾਲ ਉਹ ਗੱਲਬਾਤ ਵੀ ਕਰਨਗੇ। ਪਹਿਲੇ ਰਾਊਂਡ 'ਚ 3 ਕਰੋੜ ਲੋਕਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਨ੍ਹਾਂ 'ਚ ਕੋਰੋਨਾ ਯੋਧੇ ਅਤੇ ਫਰੰਟ ਲਾਈਨ ਵਰਕਰ ਸ਼ਾਮਲ ਹਨ। ਹਾਲਾਂਕਿ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਕੋਵਿਡ-19 ਦਾ ਟੀਕਾ ਲੈਣਾ ਲੋਕਾਂ ਦੀ ਆਪਣੀ ਇੱਛਾ 'ਤੇ ਨਿਰਭਰ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ 16 ਜਨਵਰੀ ਨੂੰ ਸਵੇਰੇ 10.30 ਵਜੇ ਵੀਡੀਓ ਕਾਨਫਰੰਸ ਰਾਹੀਂ ਦੇਸ਼ ਵਿਆਪੀ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਇਹ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਮੰਤਰੀ ਧਰਮਸੋਤ ਨੇ 'ਹੇਮਾ ਮਾਲਿਨੀ' ਨੂੰ ਦਿੱਤਾ ਠੋਕਵਾਂ ਜਵਾਬ, ਜਾਣੋ ਕੀ ਬੋਲੇ
ਟੀਕਾਕਰਣ ਦਾ ਆਯੋਜਨ ਕਰਨ ਸੂਬੇ : ਮੰਤਰਾਲੇ
ਸੂਬਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 10 ਫ਼ੀਸਦੀ ਸੁਰੱਖਿਅਤ/ਬਰਬਾਦ ਖ਼ੁਰਾਕਾਂ ਅਤੇ ਰੋਜ਼ਾਨਾ ਹਰੇਕ ਸੈਸ਼ਨ 'ਚ ਔਸਤਨ 100 ਟੀਕਾਕਰਣ ਨੂੰ ਧਿਆਨ 'ਚ ਰੱਖਦੇ ਹੋਏ ਟੀਕਾਕਰਣ ਸੈਸ਼ਨਾਂ ਦਾ ਆਯੋਜਨ ਕਰਨ। ਸੂਬਿਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਹਰੇਕ ਟੀਕਾ ਕੇਂਦਰ 'ਤੇ ਜਲਦਬਾਜ਼ੀ 'ਚ ਤੈਅ ਹੱਦ ਤੋਂ ਜ਼ਿਆਦਾ ਲੋਕਾਂ ਨੂੰ ਨਾ ਬੁਲਾਇਆ ਜਾਵੇ।

ਇਹ ਵੀ ਪੜ੍ਹੋ : 'ਰਾਜੇਵਾਲ' ਨੇ ਕਿਸਾਨਾਂ ਦੇ ਨਾਂ ਲਿਖੀ ਖੁੱਲ੍ਹੀ 'ਚਿੱਠੀ', 26 ਜਨਵਰੀ ਦੀ ਪਰੇਡ ਨੂੰ ਲੈ ਕੇ ਆਖੀ ਵੱਡੀ ਗੱਲ

ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਾਕਰਣ ਸੈਸ਼ਨ ਵਾਲੇ ਸਥਾਨਾਂ ਨੂੰ ਵਧਾਉਣ ਦੀ ਸਲਾਹ ਦਿੱਤੀ ਹੈ ਅਤੇ ਉਨ੍ਹਾਂ ਦੇ ਰੋਜ਼ਾਨਾ ਸੰਚਾਲਨ ਦੀ ਗੱਲ ਕਹੀ ਹੈ ਤਾਂ ਜੋ ਟੀਕਾਕਰਣ ਪ੍ਰਕਿਰਿਆ ਸਥਿਰ ਹੋ ਸਕੇ ਅਤੇ ਅੱਗੇ ਸੁਚਾਰੂ ਰੂਪ ਨਾਲ ਵੱਧ ਸਕੇ। ਧਿਆਨ ਰਹੇ ਕਿ ਪਹਿਲੇ ਪੱਧਰ 'ਚ 3 ਕਰੋੜ ਲੋਕਾਂ ਦਾ ਟੀਕਾਕਰਣ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। 
ਨੋਟ : ਕੋਰੋਨਾ ਵੈਕਸੀਨ ਪ੍ਰੋਗਰਾਮ ਦੀ ਸ਼ੁਰੂਆਤ ਬਾਰੇ ਤੁਹਾਡੀ ਕੀ ਹੈ ਰਾਏ


author

Babita

Content Editor

Related News