ਕੋਰੋਨਾ ਦਾ UK ਤੇ ਇੰਡੀਆ ਵੈਰੀਐਂਟ ਇਕ ਬਰਾਬਰ, ਸਟੱਡੀ ''ਚ ਹੋਇਆ ਖੁਲਾਸਾ

05/09/2021 10:24:31 PM

ਨਵੀਂ ਦਿੱਲੀ/ਲੰਡਨ-ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਭਾਰਤ ਲਈ ਤਬਾਹੀ ਅਤੇ ਬਰਬਾਦੀ ਬਣ ਕੇ ਆਈ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਕਰੀਬ ਚਾਰ ਲੱਖ ਮਾਮਲੇ ਦਰਜ ਕੀਤੇ ਗਏ ਹਨ। ਉਥੇ, ਰੋਜ਼ਾਨਾ ਔਸਤਨ 3700 ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋ ਰਹੀ ਹੈ। ਭਾਰਤ 'ਚ ਮਹਾਮਾਰੀ ਦੀ ਦੂਜੀ ਲਹਿਰ 'ਚ ਵਾਇਰਸ ਦਾ ਨਵਾਂ ਵੈਰੀਐਂਟ ਉਮੀਦ ਤੋਂ ਕਿਤੇ ਵਧੇਰੇ ਖਤਰਨਾਕ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ-ਲੈਬਾਰਟਰੀ 'ਚ ਕਈ ਹੋਰ ਵਾਇਰਸ ਬਣਾ ਰਿਹੈ ਇਹ ਦੇਸ਼, ਕੋਰੋਨਾ ਵੀ ਇਸ ਨੇ ਹੀ ਫੈਲਾਇਆ : ਖੁਲਾਸਾ

ਇਕ ਅਧਿਐਨ 'ਚ ਖੁਲਾਸਾ ਹੋਇਆ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਭਾਰਤ ਅਤੇ ਯੂ.ਕੇ. 'ਚ ਇਕ ਸਮਾਨ ਹੈ। ਬ੍ਰਿਟੇਨ ਦੇ ਸਿਹਤ ਵਿਭਾਗ ਦੀ ਕਾਰਜਕਾਰੀ ਏਜੰਸੀ ਰਿਪਬਲਿਕ ਹੈਲਥ ਇੰਗਲੈਂਡ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਇੰਡੀਅਨ ਡਬਲ ਵੈਰੀਐਂਟ B.1.617.2  ਯੂ.ਕੇ. ਦੇ B.1.1.7 ਦੇ ਬਰਾਬਰ ਹੈ। B.1.617.2 ਮਿਉਟੈਂਟ ਬ੍ਰਿਟੇਨ ਤੋਂ ਇਲਾਵਾ ਭਾਰਤ ਦੇ ਮਹਾਰਾਸ਼ਟਰ ਸਮੇਤ ਕਈ ਹਿੱਸਿਆਂ 'ਚ ਪਾਇਆ ਗਿਆ ਹੈ।

ਇਹ ਵੀ ਪੜ੍ਹੋ-'ਇੰਝ ਫੈਲਦੈ ਕੋਰੋਨਾ, ਵਧੇਰੇ ਸਮੇਂ ਤੱਕ ਘਰੋਂ ਨਾ ਨਿਕਲੋ ਬਾਹਰ'

ਹਾਲਾਂਕਿ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ਨ 'ਚ ਇਸ ਦੀ ਪਛਾਣ ਨਹੀਂ ਹੋ ਪਾਈ ਹੈ, ਹਾਲਾਂਕਿ ਇਸ ਦਾ ਪਹਿਲਾਂ ਵੈਰੀਐਂਟ B.1.617 ਦੱਖਣੀ ਭਾਰਤ ਦੇ ਕੁਝ ਹਿੱਸਿਆਂ 'ਚ ਪਾਇਆ ਗਿਆ ਹੈ। ਮਾਹਿਰਾਂ ਦੀ ਟੀਮ ਵੈਰੀਐਂਟ ਦੀ ਜਾਂਚ ਕਰਨ 'ਚ ਲੱਗ ਗਈਆਂ ਹਨ।ਪਿਛਲੀ ਦਿਨੀਂ ਕੈਨੇਡਾ ਦੇ ਮਾਹਿਰਾਂ ਨੇ ਕੋਰੋਨਾ ਵੈਰੀਐਂਟ B.1.1.7 ਦੀ ਪਹਿਲੀ ਮਾਲਿਉਕਲਰ ਤਸਵੀਰ ਜਾਰੀ ਕੀਤੀ ਸੀ। ਇਸ ਸਟ੍ਰੇਨ ਨਾਲ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਫੈਲੀ ਹੈ।

ਇਹ ਵੀ ਪੜ੍ਹੋ-ਅਮਰੀਕਾ : ਨਿਊਯਾਰਕ ਦੇ ਟਾਈਮਜ਼ ਸਕੁਏਰ 'ਚ ਗੋਲੀਬਾਰੀ, ਚਾਰ ਸਾਲ ਦੀ ਬੱਚੀ ਸਮੇਤ ਤਿੰਨ ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News