ਦੇਸ਼ ਦੇ ਇਸ ਸੂਬੇ ਦੀ ਪਹਿਲ, CM ਸਮੇਤ ਕਈ ਮੰਤਰੀਆਂ ਦਾ ਹੋਇਆ ਕੋਰੋਨਾ ਟੈਸਟ

Thursday, Apr 23, 2020 - 03:02 PM (IST)

ਦੇਸ਼ ਦੇ ਇਸ ਸੂਬੇ ਦੀ ਪਹਿਲ, CM ਸਮੇਤ ਕਈ ਮੰਤਰੀਆਂ ਦਾ ਹੋਇਆ ਕੋਰੋਨਾ ਟੈਸਟ

ਪੁਡੂਚੇਰੀ-ਦੇਸ਼ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਕੇਂਦਰ ਸ਼ਾਸਿਤ ਸੂਬਾ ਪੁਡੂਚੇਰੀ 'ਚ ਸੰਵਿਧਾਨਿਕ ਅਹੁਦਿਆਂ 'ਤੇ ਬੈਠੇ ਸਾਰੇ ਲੋਕਾਂ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣਸਵਾਮੀ, ਵਿਧਾਨ ਸਭਾ ਸਪੀਕਰ ਵੀ.ਪੀ. ਸਿਵਕੋਲੁੰਡੂ ਸਮੇਤ ਵਿਧਾਇਕ, ਸੰਸਦ ਮੈਂਬਰਾਂ ਦਾ ਅੱਜ ਵਿਧਾਨਸਭਾ 'ਚ ਕੋਰੋਨਾ ਟੈਸਟ ਕੀਤਾ ਗਿਆ । ਦੱਸ ਦੇਈਏ ਕਿ ਪੁਡੂਚੇਰੀ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ, ਜਿੱਥੇ ਮੁੱਖ ਮੰਤਰੀ, ਸੰਸਦ ਮੈਂਬਰ, ਵਿਧਾਇਕ ਸਮੇਤ ਹੋਰ ਮੰਤਰੀਆਂ ਦੀ ਕਰੋਨਾ ਜਾਂਚ ਕੀਤੀ ਗਈ ਹੈ।

PunjabKesari

ਦੱਸਣਯੋਗ ਹੈ ਕਿ ਦੁਨੀਆ ਭਰ 'ਚ ਫੈਲੇ ਕੋਰੋਨਾਵਾਇਰਸ ਮਹਾਮਾਰੀ ਨਾਲ ਭਾਰਤ 'ਚ ਵੀ ਤੇਜ਼ੀ ਨਾਲ ਇਨਫੈਕਟਡ ਹੋਣ ਦੇ ਮਾਮਲੇ ਵਧ ਰਹੇ ਹਨ ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤੱਕ 21393 ਕੋਰੋਨਾ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 681 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4258 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਪੁਡੂਚੇਰੀ ਸੂਬੇ 'ਚ ਕੋਰੋਨਾ ਦੇ ਕੁੱਲ 7 ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ 'ਚੋਂ 4 ਠੀਕ ਹੋ ਚੁੱਕੇ ਹਨ ਜਦਕਿ 3 ਮਾਮਲੇ ਸਰਗਰਮ ਹਨ। 


author

Iqbalkaur

Content Editor

Related News