2 ਮੀਟਰ ਤਕ ਫੈਲਦਾ ਹੈ ਕੋਰੋਨਾ, ਤੰਦਰੁਸਤ ਇਨਸਾਨ ਨੂੰ ਮਾਸਕ ਦੀ ਲੋੜ ਨਹੀਂ : ਏਮਜ਼

Saturday, Mar 07, 2020 - 07:40 PM (IST)

ਨਵੀਂ ਦਿੱਲੀ —  ਕੋਰੋਨਾ ਵਾਇਰਸ ਨਾਲ ਜੁੜੀਆਂ ਮਿਥਿਹਾਸਕ ਗੱਲਾਂ ਦਾ ਖੁਲਾਸਾ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਨੇ ਕੀਤਾ ਹੈ। ਦਿੱਲੀ ਸਥਿਤ ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਇਕ ਤੰਦਰੁਸਤ ਇਨਸਾਨ ਨੂੰ ਮਾਸਕ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ 1 ਹਿਊਮਨ ਵਾਇਰਸ ਹੈ। ਇਸ ਦਾ ਜਾਨਵਰਾਂ ਨਾਲ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਨਵੈਜ ਖਾਨ ਨਾਲ ਕੋਰੋਨਾ ਵਾਇਰਸ ਨਹੀਂ ਹੁੰਦਾ ਹੈ।

ਕੀ ਤੁਹਾਨੂੰ ਮਾਸਕ ਦੀ ਜ਼ਰੂਰਤ ਹੈ?
ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰ ਕੇ ਰਹਿਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਤੰਦਰੁਸਤ ਇਨਸਾਨ ਨੂੰ ਮਾਸਕ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਜੇਕਰ ਖੰਘ-ਜ਼ੁਕਾਮ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਦਾ ਇੰਫੈਕਸ਼ਨ ਕਿਸੇ ਹੋਰ ਨੂੰ ਨਾ ਹੋਵੇ ਤਾਂ ਉਹ ਮਾਸਕ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਨ-95 ਮਾਸਕ ਵੀ ਸਿਰਫ ਉਨ੍ਹਾਂ ਲੋਕਾਂ ਨੂੰ ਪਾਉਣ ਦੀ ਜ਼ਰੂਰਤ ਹੈ ਜੋ ਮਰੀਜ਼ ਨਾਲ ਡੀਲ ਕਰ ਰਹੇ ਹਨ ਯਾਨੀ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਹੈਲਥ ਕੇਅਰ ਵਰਕਰਸ ਨੂੰ ਮਾਸਕ ਪਾਉਣ ਦੀ ਜ਼ਰੂਰਤ ਹੈ।

2 ਮੀਟਰ ਤਕ ਹੀ ਜਾ ਸਕਦੈ ਵਾਇਰਸ
ਡਾ. ਗੁਲੇਰੀਆ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਨੇੜੇ ਕਿਸੇ ਸਖਸ ਨੂੰ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਪੁਰੀ ਆਬਾਦੀ ਨੂੰ ਡਰਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੋਰੋਨਾ ਵਾਇਰਸ ਇਕ ਡ੍ਰਾਪਲੈਟ ਇਨਫੈਕਸ਼ਨ ਹੈ ਜੋ 2 ਮੀਟਰ ਤਕ ਹੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਤੋਂ ਪੀੜਤ ਕੋਈ ਸ਼ਖਸ ਖੰਘਦਾ ਹੈ ਤਾਂ ਇਸ ਦਾ ਵਾਇਰਸ 2 ਮੀਟਰ ਦੀ ਦੂਰੀ ਤਕ ਹਵਾ 'ਚ ਰਹਿੰਦਾ ਹੈ ਅਤੇ ਜੇਕਰ ਕੋਈ ਵਿਅਕਤੀ ਉਸ ਸਮੇਂ ਉਸ ਹਵਾ ਨੂੰ ਸਾਹ ਦੇ ਜ਼ਰੀਏ ਅੰਦਰ ਖਿੱਚਦਾ ਹੈ ਤਾਂ ਉਸ ਨੂੰ ਇਹ ਇੰਫੈਕਸ਼ਨ ਹੋ ਸਕਦਾ ਹੈ। ਇਹ ਵਾਇਰਸ ਸਰਫੇਸ ਭਾਵ ਸਤਾਹ 'ਤੇ ਯਾਨੀ ਦਰਵਾਜੇ ਟੇਬਲ ਜਾਂ ਕਿਸੇ ਹੋਰ ਸਤਾਹ 'ਤੇ ਆ ਸਦਾ ਹੈ ਇਸ ਲਈ ਹੱਥ ਨੂੰ ਸਾਫ ਰੱਖਣ ਬਹੁਤ ਜ਼ਰੂਰੀ ਹੈ।

ਅਲਕੋਹਲ ਨਾਲ ਕੋਰੋਨਾ ਦਾ ਕੋਈ ਲੈਣ ਦੇਣ ਨਹੀਂ
ਏਮਜ਼ ਦੇ ਨਿਰਦੇਸ਼ਕ ਨੇ ਕਾ ਕਿ ਇਹ ਕਹਿਣਾ ਗਲਤ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਵਾਇਪਸ ਠੀਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਲਕੋਹਲ ਅਤੇ ਕੋਰੋਨਾ ਵਾਇਰਸ ਦਾ ਕੋਈ ਲੈਣ ਦੇਣ ਨਹੀਂ ਹੈ।

ਨਾਨਵੈਜ ਖਾਣ ਨਾਲ ਕੋਰੋਨਾ ਹੋਣ ਦਾ ਕੋਈ ਡਰ ਨਹੀਂ
ਨਾਨਵੈਜ ਨਾਲ ਜੁੜੀ ਧਾਰਣਾਂ ਨੂੰ ਦੂਰ ਕਰਦੇ ਹੋਏ ਡਾ. ਗੁਲੇਰੀਆ ਨੇ ਕਿਹਾ ਕਿ ਕੋਰੋਨਾ ਵਾਇਰਸ 1 ਹਿਊਮਨ ਵਾਇਰਸ ਹੈ। ਇਸ ਦਾ ਜਾਨਵਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਨਸਾਨ ਤੋਂ ਦੂਜੇ ਇਨਸਾਨ ਨੂੰ ਹੀ ਹੁੰਦਾ ਹੈ। ਇਸ ਲਈ ਨਾਨਵੈਜ ਖਾਣ ਕੋਰੋਨਾ ਵਾਇਰਸ ਹੋਣ ਦਾ ਕੋਈ ਡਰ ਨਹੀਂ ਹੈ।


Inder Prajapati

Content Editor

Related News