ਦਿੱਲੀ ''ਚ ਕੋਰੋਨਾ ਦੀ ਰਫਤਾਰ ਜਾਰੀ, ਸਾਹਮਣੇ ਆਏ 1647 ਨਵੇਂ ਮਾਮਲੇ ਤੇ 73 ਦੀ ਮੌਤ
Tuesday, Jun 16, 2020 - 02:29 AM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਦਿੱਲੀ 'ਚ 1647 ਨਵੇਂ ਮਰੀਜ਼ ਸੋਮਵਾਰ ਨੂੰ ਸਾਹਮਣੇ ਆਏ ਹਨ। ਸੋਮਵਾਰ ਨੂੰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ 73 ਹੋਰ ਲੋਕਾਂ ਦੀ ਜਾਨ ਚੱਲੀ ਗਈ ਹੈ। ਰਾਜਧਾਨੀ ਦਿੱਲੀ 'ਚ ਹੁਣ ਕੋਵਿਡ-19 ਦੇ ਕੁੱਲ ਮਾਮਲੇ 42,829 ਪਹੁੰਚ ਗਏ। ਇਸ ਦੌਰਾਨ ਮ੍ਰਿਤਕਾਂ ਦਾ ਅੰਕੜਾ 1400 ਹੋ ਗਿਆ ਹੈ। ਸਿਹਤ ਵਿਭਾਗ ਨੇ ਬੁਲੇਟਿਨ 'ਚ ਦੱਸਿਆ ਕਿ ਪਿਛਲੇ 24 ਘੰਟਿਆਂ 'ਚ 73 ਮਰੀਜ਼ਾਂ ਦੀ ਮੌਤ ਹੋਈ ਹੈ। ਦਿੱਲੀ 'ਚ 12 ਤੋਂ 14 ਜੂਨ ਦੇ ਵਿਚ ਰੋਜ਼ਾਨਾ ਦੋ ਹਜ਼ਾਰ ਤੋਂ ਜ਼ਿਆਦਾ ਮਾਮਲੇ ਰਿਪੋਰਟ ਹੋ ਰਹੇ ਸਨ। ਇਕ ਦਿਨ 'ਚ ਸਭ ਤੋਂ ਜ਼ਿਆਦਾ 2,224 ਮਾਮਲੇ 14 ਜੂਨ ਨੂੰ ਰਿਕਾਰਡ ਕੀਤੇ ਗਏ ਸਨ। ਬੁਲੇਟਿਨ ਦੇ ਅਨੁਸਾਰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1400 ਹੋ ਗਈ ਹੈ। ਕੁੱਲ ਮਾਮਲੇ 42,829 ਹੋ ਗਏ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਦਾ ਅਚਨਚੇਤ ਜਾਂਚ ਕਰ ਕੋਵਿਡ-19 ਨਾਲ ਸੰਬੰਧਿਤ ਤਿਆਰੀਆਂ ਦੀ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਰਾਜਧਾਨੀ ਦਿੱਲੀ ਦੇ ਸਾਰੇ ਕੋਰੋਨਾ ਹਸਪਤਾਲਾਂ ਦੇ ਕੋਰੋਨਾ ਵਾਰਡ 'ਚ ਸੀ. ਸੀ. ਟੀ. ਵੀ. ਲਗਾਏ ਜਾਣ ਤੇ ਮਰੀਜ਼ਾਂ ਦੀ ਸੇਵਾ 'ਚ ਲੱਗੇ ਡਾਕਟਰ ਤੇ ਨਰਸਾਂ ਸਾਈਕੋ ਸੋਸ਼ਲ ਕਾਊਂਸਲਿੰਗ ਕਰਾਏ ਜਾਣ ਦਾ ਨਿਰਦੇਸ਼ ਦਿੱਤਾ।