ਕੋਰੋਨਾ ਨੇ ਖੋਹਿਆ ਮਾਸੂਮਾਂ ਤੋਂ ਪਰਿਵਾਰ, ਮਾਂ-ਬਾਪ ਦੇ ਨਾਲ ਦਾਦਾ-ਦਾਦੀ ਦੀ ਵੀ ਮੌਤ

Tuesday, May 11, 2021 - 05:16 AM (IST)

ਗਾਜ਼ੀਆਬਾਦ - ਦੇਸ਼ਭਰ ਵਿੱਚ ਕੋਰੋਨਾ ਦੇ ਕਹਿਰ ਵਿਚਾਲੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਇੱਕ ਸੋਸਾਇਟੀ ਤੋਂ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਫਲੈਟ ਵਿੱਚ ਰਹਿਣ ਵਾਲੇ ਪਰਿਵਾਰ ਵਿੱਚੋਂ 6 ਮੈਬਰਾਂ ਵਿੱਚੋਂ ਸਾਰੇ ਵੱਡੇ 4 ਮੈਬਰਾਂ ਦੀ ਕੋਰੋਨਾ ਬੀਮਾਰੀ ਚੱਲਦੇ ਮੌਤ ਹੋ ਗਈ ਹੈ। ਜਦੋਂ ਕਿ ਪਰਿਵਾਰ ਵਿੱਚ  ਹੁਣ ਸਿਰਫ 8 ਅਤੇ 6 ਸਾਲ ਦੀਆਂ ਦੋ ਬੱਚੀਆਂ ਹੀ ਰਹਿ ਗਈਆਂ ਹਨ।

ਮਾਮਲਾ ਗਾਜ਼ੀਆਬਾਦ ਦੇ ਕ੍ਰਾਸਿੰਗ ਰਿਪਬਲਿਕ ਇਲਾਕੇ ਦੀ ਇੱਕ ਸੋਸਾਇਟੀ ਦਾ ਹੈ। ਸਿਰਫ਼ 11 ਦਿਨਾਂ ਵਿੱਚ ਇੱਕ ਇੱਕ ਕਰ ਪਰਿਵਾਰ ਦੇ 4 ਮੈਂਬਰ ਮੌਤ ਦੇ ਮੁੰਹ ਵਿੱਚ ਸਮਾ ਗਏ। ਘਟਨਾ ਤੋਂ ਬਾਅਦ ਸੋਸਾਇਟੀ ਦੇ ਲੋਕ ਵੀ ਡਰੇ ਹੋਏ ਹਨ। 

ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ 'ਚ ਫੈਲ ਰਿਹਾ ਹੁਣ 'ਬਲੈਕ ਫੰਗਜ਼' ਦਾ ਖਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ

ਗਾਜ਼ੀਆਬਾਦ ਦੇ ਕ੍ਰਾਸਿੰਗ ਰਿਪਬਲਿਕ ਇਲਾਕੇ ਦੀ ਪੰਚਸ਼ੀਲ ਵਿਲਿੰਗਟਨ ਸੋਸਾਇਟੀ ਵਿੱਚ ਰਹਿਣ ਵਾਲੇ 67 ਸਾਲਾ ਦੁਰਗੇਸ਼ ਪ੍ਰਸਾਦ ਜੋ ਮੂਲ ਰੂਪ ਤੋਂ ਜੰਮੂ ਦੇ ਰਹਿਣ ਵਾਲੇ ਸਨ ਅਤੇ ਰਿਟਾਇਰਡ ਟੀਚਰ ਸਨ, ਕੋਰੋਨਾ ਪੀੜਤ ਹੋਏ ਤਾਂ ਘਰ ਵਿੱਚ ਇਕਾਂਤਵਾਸ ਹੋ ਕੇ ਉਨ੍ਹਾਂ ਦਾ ਇਲਾਜ ਹੋਣ ਲੱਗਾ।

ਇਹ ਵੀ ਪੜ੍ਹੋ- ਰੇਲਵੇ ਦੇ 1952 ਕਰਮਚਾਰੀਆਂ ਦੀ ਮੌਤ, ਹਰ ਰੋਜ਼ 1000 ਕਰਮਚਾਰੀਆਂ ਨੂੰ ਹੋ ਰਿਹਾ ਕੋਰੋਨਾ!

ਅਜਿਹੇ ਵਿੱਚ 27 ਅਪ੍ਰੈਲ ਨੂੰ ਦੁਰਗੇਸ਼ ਪ੍ਰਸਾਦ ਦੀ ਘਰ ਵਿੱਚ ਮੌਤ ਹੋ ਗਈ। ਇਸ ਦੇ ਬਾਅਦ ਦੁਰਗੇਸ਼ ਦੇ ਬੇਟੇ ਅਤੇ ਨੂੰਹ ਵੀ ਕੋਰੋਨਾ ਪੀੜਤ ਹੋ ਗਏ। ਦੋਨਾਂ ਨੂੰ ਗ੍ਰੇਟਰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਦੋਂ ਕਿ ਉਨ੍ਹਾਂ ਦੀ ਪਤਨੀ ਸੰਤੋਸ਼ ਕੁਮਾਰੀ ਵੀ ਕੋਰੋਨਾ ਪੀੜਤ ਹੋ ਗਈ। ਜਿਨ੍ਹਾਂ ਦਾ ਇਲਾਜ ਉਨ੍ਹਾਂ ਦੇ ਹੀ ਘਰ ਕੀਤਾ ਗਿਆ। ਉਥੇ ਹੀ ਹਸਪਤਾਲ ਵਿੱਚ ਇਲਾਜ ਦੌਰਾਨ 4 ਮਈ ਨੂੰ ਦੁਰਗੇਸ਼ ਦੇ ਬੇਟੇ ਅਸ਼ਵਨੀ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸਸਕਾਰ ਲਈ ਲੱਕੜੀਆਂ ਨਹੀਂ ਤਾਂ ਲੋਕ ਨਦੀ 'ਚ ਸੁੱਟ ਰਹੇ ਲਾਸ਼? 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਉਸ ਤੋਂ ਬਾਅਦ 5 ਮਈ ਨੂੰ ਦੁਰਗੇਸ਼ ਪ੍ਰਸਾਦ ਦੀ ਪਤਨੀ ਸੰਤੋਸ਼ ਕੁਮਾਰੀ ਦੀ ਵੀ ਮੌਤ ਹੋ ਗਈ। ਗੱਲ ਇੱਥੇ ਨਹੀਂ ਰੁਕੀ, ਇਸ ਤੋਂ ਬਾਅਦ ਦੁਰਗੇਸ਼ ਦੀ ਨੂੰਹ ਨਿਰਮਲਾ ਦੀ ਮੌਤ 7 ਮਈ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ। ਇਸ ਪੂਰੇ ਪਰਿਵਾਰ ਵਿੱਚ ਹੁਣ ਸਿਰਫ ਅਸ਼ਵਨੀ ਅਤੇ ਨਿਰਮਲਾ ਦੀਆਂ ਦੋ ਮਾਸੂਮ ਬੱਚੀਆਂ ਰਹਿ ਗਈਆਂ ਹਨ। ਇਸ ਨਾਲ ਪੂਰੇ ਸੋਸਾਇਟੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਨਾਲ ਹੀ ਨਾਲ ਦਹਿਸ਼ਤ ਦਾ ਮਾਹੌਲ ਵੀ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News