ਦਿੱਲੀ 'ਚ ਕੋਰੋਨਾ ਦੇ ਸਰਗਮ ਮਾਮਲੇ 5,200 ਦੇ ਨਜ਼ਦੀਕ, ਇੰਨੇ ਲੋਕ ਹੋਏ ਠੀਕ

Friday, Jan 01, 2021 - 10:59 PM (IST)

ਦਿੱਲੀ 'ਚ ਕੋਰੋਨਾ ਦੇ ਸਰਗਮ ਮਾਮਲੇ 5,200 ਦੇ ਨਜ਼ਦੀਕ, ਇੰਨੇ ਲੋਕ ਹੋਏ ਠੀਕ

ਨਵੀਂ ਦਿੱਲੀ, (ਵਾਰਤਾ)- ਰਾਜਧਾਨੀ ਦਿੱਲੀ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲੇ ਘੱਟ, ਜਦੋਂ ਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧੀ ਹੈ, ਜਿਸ ਨਾਲ ਸਰਗਰਮ ਮਾਮਲੇ ਘੱਟ ਕੇ 5,200 ਦੇ ਨੇੜੇ ਆ ਗਏ ਹਨ। ਸਰਗਰਮ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ।

ਦਿੱਲੀ ਵਿਚ ਸ਼ੁੱਕਰਵਾਰ ਨੂੰ ਸਰਗਰਮ ਮਾਮਲੇ 153 ਘੱਟ ਕੇ 5,358 ਰਹਿ ਗਏ। ਰਾਜਧਾਨੀ ਵਿਚ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਸਰਗਰਮ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ। 

ਦਿੱਲੀ ਦੇ ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ, ਇਸ ਦੌਰਾਨ 585 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕ੍ਰਮਿਤਾਂ ਦੀ ਕੁੱਲ ਗਿਣਤੀ 6,25,954 ਤੱਕ ਪਹੁੰਚ ਗਈ, ਜਦੋਂ ਕਿ 717 ਹੋਰ ਮਰੀਜ਼ਾਂ ਦੇ ਸਿਹਯਾਬ ਹੋਣ ਨਾਲ ਕੋਰੋਨਾ ਮੁਕਤ ਲੋਕਾਂ ਦੀ ਗਿਣਤੀ 6,10,039 ਹੋ ਗਈ। ਇਸ ਦੌਰਾਨ 21 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 10,557 'ਤੇ ਪਹੁੰਚ ਗਈ। ਰਾਜਧਾਨੀ ਵਿਚ ਮੌਤ ਦਰ 1.69 ਫ਼ੀਸਦੀ ਰਹਿ ਗਈ ਹੈ। ਮ੍ਰਿਤਕਾਂ ਦੇ ਮਾਮਲੇ ਵਿਚ ਪੂਰੇ ਦੇਸ਼ ਵਿਚ ਦਿੱਲੀ ਚੌਥੇ ਸਥਾਨ 'ਤੇ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜਧਾਨੀ ਵਿੱਚ 80,565 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੁਣ ਤੱਕ ਦੀ ਜਾਂਚ ਦੀ ਗਿਣਤੀ 87.40 ਲੱਖ ਨੂੰ ਪਾਰ ਕਰ ਗਈ ਹੈ।


author

Sanjeev

Content Editor

Related News