ਮਹਾਰਾਸ਼ਟਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 748, ਹੁਣ ਤਕ 30 ਲੋਕਾਂ ਦੀ ਮੌਤ

04/05/2020 8:49:12 PM

ਮੁੰਬਈ — ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ। ਪ੍ਰਦੇਸ਼ 'ਚ ਹੁਣ ਤਕ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ ਵਧ ਕੇ 748 ਹੋ ਗਈ ਹੈ। ਇਹ ਅੰਕੜਾ ਐਤਵਾਰ ਸ਼ਾਮ ਤਕ ਦਾ ਹੈ। ਇਸ ਤੋਂ ਪਹਿਲਾਂ ਦੁਪਹਿਰ ਤਕ ਸੂਬੇ 'ਚ ਕੁਲ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ 690 ਸੀ, ਜਿਸ ਤੋਂ ਬਾਅਦ ਦੇਰ ਸ਼ਾਮ ਇਹ ਵਧ ਕੇ 748 ਪਹੁੰਚ ਗਈ। ਉਥੇ ਹੀ ਸੂਬੇ 'ਚ 13 ਲੋਕਾਂ ਦੀ ਹੋਰ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ 45 ਹੋ ਗਈ ਹੈ। ਜਿਨ੍ਹਾਂ 'ਚ 8 ਮੁੰਬਈ, 3 ਪੁਣੇ, 1 ਕਲਿਆਣ, ਡੋਮੰਬਲੀ ਅਤੇ ਔਰੰਗਾਬਾਦ ਤੋਂ ਹਨ।

ਦੁਪਹਿਰ ਤਕ ਅੰਕੜਿਆਂ ਦੀ ਜਾਣਕਾਰੀ ਦਿੰਦੇ ਹੋਏ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ 'ਮੁੰਬਈ ਤੋਂ 29 ਪੁਣੇ 17, ਪੀ.ਸੀ.ਐੱਮ.ਸੀ. 4, ਅਹਿਮਦਨਗਰ ਤੋਂ 3, ਔਰੰਗਾਬਾਦ ਤੋਂ 2 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਨੇ ਇਹ ਬਿਆਨ ਦੇਰ ਸ਼ਾਮ ਤਕ ਦੇ ਅੰਕੜੇ ਆਉਣ ਤੋਂ ਪਹਿਲਾ ਦਿੱਤਾ ਸੀ। ਉਨ੍ਹਾਂ ਦੱਸਿਆ ਸੀ ਕਿ ਪ੍ਰਦੇਸ਼ 'ਚ ਕੁਲ 56 ਲੋਕ ਠੀਕ ਹੋ ਚੁੱਕੇ ਹਨ।


Inder Prajapati

Content Editor

Related News