ਨਾਗਾਲੈਂਡ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 387
Saturday, Jun 27, 2020 - 11:13 PM (IST)
ਕੋਹਿਮਾ- ਨਾਗਾਲੈਂਡ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 387 ਹੋ ਗਈ ਹੈ ਜਿਨ੍ਹਾਂ ਵਿਚੋਂ ਕਿਰਿਆਸ਼ੀਲ ਮਾਮਲੇ 223 ਹਨ ਅਤੇ ਹੁਣ ਤੱਕ 164 ਮਰੀਜ਼ ਇਸ ਬੀਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਨਾਗਾਲੈਂਡ ਦੇ ਗ੍ਰਹਿ ਸਕੱਤਰ ਅਭੀਜੀਤ ਸਿਨਹਾ ਨੇ ਸੂਬੇ ਦੀ ਕੋਵਿਡ-19 ਸਥਿਤੀ ਬਾਰੇ ਜਾਣਕਾਰੀ ਦਿੱਤੀ ਕਿ ਸਾਰੇ ਪੀੜਤ ਵਿਅਕਤੀ ਸੂਬੇ ਵਿਚ ਨਾਮਜ਼ਦ ਕੋਵਿਡ-19 ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।
ਲੱਛਣਾਂ ਦੀ ਗੰਭੀਰਤਾ ਮੁਤਾਬਕ 218 ਕਿਰਿਆਸ਼ੀਲ ਮਾਮਲੇ ਅਜਿਹੇ ਹਨ ਜੋ ਕਿਸੇ ਦੇ ਸੰਪਰਕ ਵਿਚ ਨਹੀਂ ਆਏ ਜਦਕਿ 5 ਕਿਰਿਆਸ਼ੀਲ ਮਾਮਲਿਆਂ ਵਿਚ ਹਲਕੇ ਲੱਛਣ ਹਨ।
ਸਿਨਹਾ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਐੱਸ. ਪੰਗਨੂ ਫੁ ਨੇ ਦੀਮਾਪੁਰ ਦੇ ਕ੍ਰਿਸ਼ਚੀਅਨ ਇੰਸਟੀਚਿਊਟ ਆਫ ਹੈਲਥ ਸਾਇੰਸਜ਼ ਐਂਡ ਰਿਸਰਚ ਵਿਚ ਬੀ. ਐੱਸ. ਐੱਲ.-2 ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਲੈਬਜ਼ ਕਾਰਨ ਸੂਬੇ ਵਿਚ ਟੈਸਟ ਸਮਰੱਥਾ ਨੂੰ ਹੋਰ ਬੜ੍ਹਾਵਾ ਮਿਲੇਗਾ ਅਤੇ ਸੰਕਰਮਿਤਾਂ ਦਾ ਪਤਾ ਲਗਾਉਣ ਤੇ ਕੋਵਿਡ-19 ਦੇ ਪ੍ਰਸਾਰ ਖਿਲਾਫ ਲੜਾਈ ਨੂੰ ਮਜ਼ਬੂਤ ਕਰੇਗਾ।