ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਕੇਰਲ 'ਚ 40 ਹਜ਼ਾਰ ਤੋਂ ਵਧੇਰੇ ਲੋਕ ਕੋਰੋਨਾ ਇਨਫੈਕਟਿਡ
Wednesday, Aug 11, 2021 - 09:09 PM (IST)
ਨਵੀਂ ਦਿੱਲੀ- ਕੇਰਲ 'ਚ 40 ਹਜ਼ਾਰ ਤੋਂ ਵਧੇਰੇ 'ਬ੍ਰੇਕਥੂ' ਇਨਫੈਕਸ਼ਨ ਦੇ ਮਾਮਲੇ ਸਾਮਹਣੇ ਆਏ ਹਨ। ਇਮਿਊਨਿਟੀ ਐਸਕੇਪ ਨੂੰ ਵੱਡੀ ਚਿੰਤਾ ਦਾ ਕਾਰਨ ਮੰਨਿਆ ਜਾ ਰਿਹਾ ਹੈ, ਇਸ ਤੋਂ ਇਲਾਵਾ Reinfection (ਇਕ ਵਾਰ ਕੋਰੋਨਾ ਹੋਣ ਤੋਂ ਬਾਅਦ ਦੂਜੀ ਵਾਰ ਇਨਫੈਕਸ਼ਨ) ਵੀ ਕੁਝ ਜ਼ਿਲ੍ਹਿਆਂ 'ਚ ਦੇਖੀ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਚੋਟੀ ਦੇ ਅਧਿਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੀਇਨਫੈਕਸ਼ਨ ਆਪਣੇ ਆਪ 'ਚ ਦੁਰਲੱਭ ਹੈ। ਇੰਨ੍ਹੀ ਵੱਡੀ ਗਿਣਤੀ 'ਚ ਬ੍ਰੇਕਥੂ ਇਨਫੈਕਸ਼ਨ ਵੀ ਸਿਹਤ ਮੰਤਰਾਲਾ ਲਈ ਕਾਫੀ ਚਿੰਤਾ ਦਾ ਵਿਸ਼ਾ ਹੈ। ਮੰਤਰਾਲਾ ਨੂੰ ਇਸ ਗੱਲ ਦਾ ਖਦਸ਼ਾ ਜਤਾ ਰਿਹਾ ਹੈ ਕਿ ਕਿਤੇ ਉਥੇ ਵਾਇਰਸ ਦਾ ਕੋਈ ਅਹਿਮ ਮਿਊਟੇਸ਼ਨ ਤਾਂ ਨਹੀਂ ਜੋ ਇਮਿਊਨਿਟੀ ਐਸਕੇਪ ਦਾ ਕਾਰਨ ਹੋਵੇ? ਇਹ ਚਿੰਤਾ ਨਵੇਂ ਮਿਉਟੈਂਟ ਵੈਰੀਐਂਟ ਨੂੰ ਲੈ ਕੇ ਕਿਤੇ ਇਹ ਇਮਿਊਨਿਟੀ ਨੂੰ ਐਸਕੇਪ ਤਾਂ ਨਹੀਂ ਕਰ ਰਿਹਾ ਹੈ।
ਇਹ ਵੀ ਪੜ੍ਹੋ :ਸਾਲ 2100 ਤੱਕ ਪਾਣੀ 'ਚ ਡੁੱਬ ਜਾਣਗੇ ਭਾਰਤ ਦੇ ਇਹ ਸ਼ਹਿਰ, ਨਾਸਾ ਦੀ ਰਿਪੋਰਟ 'ਚ ਦਾਅਵਾ
ਇਸ ਨਵੇਂ ਮਿਉਟੈਂਟ ਦੇ ਸ਼ੱਕ ਦੇ ਮੱਦੇਨਜ਼ਰ ਕੇਂਦਰ ਸਰਕਾਰ ਕੇਰਲ ਤੋਂ ਤਮਾਮ 'ਬ੍ਰੇਕਥੂ ਇਨਫੈਕਸ਼ਨ' ਦੇ ਸੈਂਪਲ ਜੀਨੋਮਿਕ ਸੀਕਵੈਂਸ ਲਈ ਦੇਣ ਨੂੰ ਕਿਹਾ ਗਿਆ ਹੈ ਤਾਂ ਇਹ ਸਮਝਿਆ ਜਾ ਸਕੇ ਕਿ ਇੰਨੇ ਵੱਡੇ ਪੱਧਰ 'ਤੇ ਇਮਿਊਨਿਟੀ ਐਸਕੇਪ ਕਰਕੇ ਬ੍ਰੇਕਥੂ ਇਨਫੈਕਸ਼ਨ ਕਿਵੇਂ ਹੋ ਰਹੀ ਹੈ? ਸਭ ਤੋਂ ਜ਼ਿਆਦਾ ਬ੍ਰੇਕਥੂ ਇਨਫੈਕਸ਼ਨ ਪਾਥਨਾਮਥਿੱਟਾ ਜ਼ਿਲ੍ਹੇ 'ਚ ਦਿਖੀ ਹੈ। ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਤੋਂ ਬਾਅਦ ਵੀ ਲੋਕ ਇਨਫੈਕਟਿਡ ਹੋ ਰਹੇ ਹਨ। ਪਾਥਨਾਮਥਿੱਟਾ 'ਚ ਪਹਿਲੀ ਖੁਰਾਕ ਤੋਂ ਬਾਅਦ 14,974 ਅਤੇ ਦੂਜੀ ਖੁਰਾਕ ਤੋਂ ਬਾਅਦ 5402 ਲੋਕ ਇਨਫੈਕਟਿਡ ਮਿਲੇ ਹਨ।
ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਦੇਸ਼ 'ਚ ਭਲੇ ਹੀ ਕੋਰੋਨਾ ਦੇ ਕੇਸਾਂ ਦੀ ਗਿਣਤੀ 'ਚ ਕਾਫੀ ਕਮੀ ਆ ਰਹੀ ਹੈ ਪਰ ਕੇਰਲ ਸੂਬਾ ਅਜੇ ਵੀ ਚਿੰਤਾ ਦਾ ਕਾਰਣ ਬਣਿਆ ਹੋਇਆ ਹੈ। ਭਾਰਤ 'ਚ ਬੁੱਧਵਾਰ ਨੂੰ ਕੋਰੋਨਾ ਦੇ ਮਾਮਲੇ 40 ਹਜ਼ਾਰ ਤੋਂ ਘੱਟ ਦਰਜ ਕੀਤੇ ਗਏ। ਪਿਛਲੇ 24 ਘੰਟਿਆਂ 'ਚ 38,353 ਨਵੇਂ ਮਾਮਲੇ ਸਾਹਮਣੇ ਆਏ ਅਤੇ 497 ਲੋਕਾਂ ਦੀ ਮੌਤ ਹੋਈ। ਭਾਰਤ 'ਚ ਸਰਗਰਮ ਮਾਮਲਿਆਂ ਦੀ ਗਿਣਤੀ 3,86,351 ਹਨ ਜੋ ਕਿ ਪਿਛਲੇ 10 ਦਿਨਾਂ 'ਚ ਸਭ ਤੋਂ ਘੱਟ ਹਨ।
ਇਹ ਵੀ ਪੜ੍ਹੋ :ਗਿਨੀ 'ਚ ਮਾਰਬਰਗ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਦੇ ਸੰਪਰਕ 'ਚ ਆਏ ਸਨ ਚਾਰ ਲੋਕ : WHO