ਚੀਨ ਤੋਂ ਆਵੇਗੀ ਕੋਰੋਨਾ ਦੀ ਦਵਾਈ, 3 ਅਪ੍ਰੈਲ ਤੋਂ ਏਅਰ ਇੰਡੀਆ ਕਾਰਗੋ ਸ਼ੁਰੂ ਕਰੇਗਾ ਚੀਨ ਦੀ ਉਡਾਣ
Tuesday, Mar 31, 2020 - 08:57 PM (IST)
ਨਵੀਂ ਦਿੱਲੀ — ਕੋਰੋਨਾ ਨਾਲ ਜੁੜੀ ਜ਼ਰੂਰੀ ਸਮੱਗਰੀ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਹਵਾਬਾਜ਼ੀ ਮੰਤਰਾਲਾ ਨੇ ਅਧਿਕਾਰੀਆਂ ਅਤੇ ਸਟੇਕਹੋਲਡਰ ਦੇ ਇਕ ਸਮੂਹ ਦਾ ਗਠਨ ਕੀਤਾ ਹੈ ਸਮੂਹ ਦੀ ਨਿਗਰਾਨੀ 'ਚ ਏਅਰ ਇੰਡੀਆ, ਅਲਾਇੰਸ ਏਅਰ, ਹਵਾਈ ਫੌਜ ਤੋਂ ਇਲਾਵਾ ਪ੍ਰਾਈਵੇਟ ਏਅਰਲਾਈਨਾਂ ਵੱਲੋਂ ਹਬ ਐਂਡ ਸਪੋਕ ਲਾਈਫਲਾਈਨ ਕਾਰਗੋ ਸੇਵਾਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਦਿੱਲੀ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਕੋਲਕਾਤਾ 'ਚ ਹਬ ਜਦਕਿ ਗੁਹਾਟੀ, ਡਿਬਰੂਗੜ੍ਹ, ਅਗਰਤਲਾ, ਆਇਜਵਾਲ, ਇੰਫਾਲ, ਕੋਇੰਬਟੂਰ ਤੇ ਤਿਰੂਵੰਤਪੂਰਮ 'ਚ ਸਪੋਕ ਬਣਾਏ ਗਏ ਹਨ। ਇਸ ਦੌਰਾਨ ਏਅਰ ਇੰਡੀਆ ਨੇ ਚੀਨ ਤੋਂ ਕੋਰੋਨਾ ਨਾਲ ਜੁੜੀ ਸਮੱਗਰੀ ਮੰਗਵਾਉਣ ਲਈ ਇਕ ਕਾਰਗੋ ਏਅਰਬ੍ਰਿਜ ਸ਼ੁਰੂ ਕੀਤਾ ਹੈ। ਇਸ ਦੇ ਜ਼ਰੀਏ 3 ਅਪ੍ਰੈਲ ਤੋਂ ਚੀਨ ਦੇ ਨਾਲ ਰੈਗੁਲਰ ਉਡਾਣਾਂ ਦੇ ਜ਼ਰੀਏ ਸਾਮਾਨ ਲਿਆਂਦਾ ਜਾਵੇਗਾ।
ਦਰਅਸਲ 22 ਮਾਰਚ ਤੋਂ ਬਾਅਦ ਤੋਂ ਹੀ ਜਿਥੇ ਅੰਤਰਰਾਸ਼ਟਰੀ ਉਡਾਣਾਂ ਬੰਦ ਸਨ ਉਥੇ ਹੀ ਚੀਨ ਤੋਂ ਕਾਰਗੋ ਵੀ ਸੰਚਾਲਿਤ ਨਹੀਂ ਸੀ। ਹੁਣ ਜਦਕਿ ਚੀਨ 'ਚ ਸਥਿਤੀ ਆਮ ਹੋਣ ਲੱਗੀ ਹੈ ਤਾਂ ਇਹ ਫੈਸਲਾ ਲਿਆ ਗਿਆ ਹੈ ਕਿ ਉਥੋਂ ਮੈਡੀਰਲ ਸਮੱਗਰੀ ਮੰਗਵਾਈ ਜਾ ਸਕਦੀ ਹੈ।
ਦੇਸ਼ ਦੇ ਕਈ ਇਲਾਕਿਆਂ 'ਚ ਦਵਾਈਆਂ, ਸੂਟ, ਮਾਸਕ ਪਹੁੰਚਾਉਣ ਲਈ ਜਹਾਜ਼ਾਂ ਨੇ ਭਰੀ 62 ਉਡਾਣਾਂ
ਹਵਾਬਾਜ਼ੀ ਮੰਤਰਾਲਾ ਮੁਤਾਬਕ ਪਿਛਲੇ ਪੰਜ ਦਿਨਾਂ 'ਚ ਕਾਰਗੋ ਹਵਾਈ ਸੇਵਾਵਾਂ ਦੇ ਜ਼ਰੀਏ ਦੇਸ਼ 'ਚ ਕਈ ਇਲਾਕਿਆਂ 'ਚ ਦਵਾਈਆਂ, ਮੈਡੀਕਲ ਉਪਕਰਣ, ਸੂਟ, ਮਾਸਕ ਅਤੇ ਸੈਨੇਟਾਈਜ਼ਰ ਆਦਿ ਪਹੁੰਚਾਉਣ ਲਈ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਹਵਾਈ ਫੌਜ, ਇੰਡੀਗੋ ਤੇ ਸਪਾਈਸਜੈੱਟ ਦੇ ਜਹਾਜ਼ਾਂ ਨੇ ਕੁਲ 62 ਉਡਾਣਾਂ ਭਰੀਆਂ ਹਨ। ਇਸ ਦੀ ਸ਼ੁਰੂਆਤ 26 ਮਾਰਚ ਨੂੰ ਏਅਰ ਇੰਡੀਆ ਅਤੇ ਸਪਾਈਸਜੈੱਟ ਵੱਲੋਂ ਕੀਤੀ ਗਈ ਸੀ।