ਭਾਰਤ ਦੇ 11 ਸੂਬਿਆਂ ’ਚ ਤੇਜ਼ੀ ਨਾਲ ਵਧ ਰਹੀ ਹੈ ਕੋਰੋਨਾ ਦੀ ਰਫ਼ਤਾਰ: ਸਿਹਤ ਮੰਤਰਾਲਾ
Thursday, Jan 20, 2022 - 06:11 PM (IST)
ਨੈਸ਼ਨਲ ਡੈਸਕ– ਸਿਹਤ ਮੰਤਲਾਰਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਨੇ ਰਫ਼ਤਾਰ ਫੜੀ ਹੋਈ ਹੈ। ਇਸ ਪ੍ਰੈੱਸ ਕਾਨਫਰੰਸ ’ਚ ਹੈਲਥ ਸੈਕਟਰੀ ਰਜੇਸ਼ ਭੂਸ਼ਣ ਨੇ ਦੱਸਿਆ ਕਿ ਭਾਰਤ ’ਚ 19 ਲੱਖ ਸਰਗਰਮ ਮਾਮਲੇ ਹਨ, ਉਥੇ ਹੀ ਇਥੇ ਪਾਜ਼ੇਟਿਵਿਟੀ ਰੇਟ ਲਗਭਗ 16.41 ਫੀਸਦੀ ਹੈ। ਭਾਰਤ ’ਚ 11 ਅਜਿਹੇ ਸੂਬੇ ਹਨ ਜਿਥੇ 50 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ, ਉਥੇ ਹੀ ਡਾਕਟਰ ਵੀ.ਕੇ. ਪਾਲ ਨੇ ਦੱਸਿਆ ਕਿ ਭਾਰਤ ’ਚ ਅਜੇ ਵੀ 6.5 ਕਰੋੜ ਲੋਕ ਬਾਕੀ ਰਹਿ ਗਏ ਹਨ ਜਿਨ੍ਹਾਂ ਨੂੰ ਕੋਰੋਨਾ ਦੀ ਦੂਜੀ ਖੁਰਾਕ ਨਹੀਂ ਲੱਗੀ।
ਭਾਰਤ ’ਚ ਲੋਕਾਂ ਨੂੰ ਕੋਰੋਨਾ ਰੋਕੂ ਵੈਕਸੀਨ ਲੱਗੀ ਹੋਣ ਕਾਰਨ ਮੌਤਾਂ ਦੇ ਅੰਕੜੇ ’ਚ ਕਮੀ ਆਈ ਹੈ। ਜੋ ਲੋਕ ਅਜੇ ਵੈਕਸੀਨੇਸ਼ਨ ਤੋਂ ਬਚੇ ਹੋਏ ਹਨ ਉਨ੍ਹਾਂ ਲਈ ਡਾਕਟਰ ਵੀ.ਕੇ. ਪਾਲ ਨੇ ਚਿੰਤਾ ਜਾਹਿਰ ਕੀਤੀ ਹੈ।