ਦੇਸ਼ ’ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ’ਚ 11451 ਨਵੇਂ ਮਾਮਲੇ ਆਏ ਸਾਹਮਣੇ
Monday, Nov 08, 2021 - 11:48 AM (IST)
ਨਵੀਂ ਦਿੱਲੀ (ਵਾਰਤਾ)- ਦੇਸ਼ ’ਚ ਕੋਰੋਨਾ ਸੰਕਰਮਣ ਮੁੜ ਵਧਣ ਲੱਗ ਗਿਆ ਹੈ। ਪਿਛਲੇ 24 ਘੰਟਿਆਂ ’ਚ 11451 ਲੋਕ ਕੋਰੋਨਾ ਨਾਲ ਪੀੜਤ ਮਿਲੇ ਹਨ, ਜਦੋਂ ਕਿ ਇਸ ਤੋਂ ਪਿਛਲੇ ਦਿਨ ਇਸੇ ਮਿਆਦ ’ਚ ਇਹ ਅੰਕੜਾ 10853 ਸੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੱਕ 108 ਕਰੋੜ 47 ਲੱਖ 23 ਹਜ਼ਾਰ 42 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਪਿਛਲੇ 24 ਘੰਟਿਆਂ ’ਚ ਕੁੱਲ 23 ਲੱਖ 84 ਹਜ਼ਾਰ 58 ਕੋਰੋਨਾ ਟੀਕੇ ਲਾਏ ਗਏ।
ਮੰਤਰਾਲਾ ਅਨੁਸਾਰ 13204 ਕੋਰੋਨਾ ਰੋਗੀ ਪਿਛਲੇ 24 ਘੰਟਿਆਂ ’ਚ ਸਿਹਤਮੰਦ ਹੋ ਚੁਕੇ ਹਨ। ਉੱਥੇ ਹੀ 266 ਲੋਕਾਂ ਦੀ ਕੋਰੋਨਾ ਸੰਕਰਮਣ ਕਾਰਨ ਮੌਤ ਹੋਈ ਹੈ। ਹੁਣ ਤੱਕ ਦੇਸ਼ ’ਚ 3 ਕਰੋੜ 37 ਲੱਖ 37 ਹਜ਼ਾਰ 104 ਲੋਕ ਕੋਰੋਨਾ ਸੰਕਰਮਣ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਹੋਣ ਵਾਲਿਆਂ ਦੀ ਦਰ 98.24 ਫੀਸਦੀ ਹੈ। ਦੇਸ਼ ’ਚ ਇਸ ਸਮੇਂ ਇਕ ਲੱਖ 42 ਹਜ਼ਾਰ 826 ਕੋਰੋਨਾ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਸੰਕਰਮਣ ਦਰ 0.42 ਫੀਸਦੀ ਹੈ।
ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ