ਰਾਜਸਥਾਨ 'ਚ ਕੋਰੋਨਾ ਇਨਫੈਕਟਡ ਮਰੀਜ਼ ਦੀ ਮੌਤ, ਭਾਰਤ 'ਚ ਹੁਣ ਤੱਕ 5 ਮੌਤਾਂ

Friday, Mar 20, 2020 - 11:15 AM (IST)

ਰਾਜਸਥਾਨ 'ਚ ਕੋਰੋਨਾ ਇਨਫੈਕਟਡ ਮਰੀਜ਼ ਦੀ ਮੌਤ, ਭਾਰਤ 'ਚ ਹੁਣ ਤੱਕ 5 ਮੌਤਾਂ

ਜੈਪੁਰ—ਭਾਰਤ 'ਚ ਵੀ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨਾਲ ਇਨਫੈਕਟਡ ਇਟਲੀ ਦੇ ਇਕ ਯਾਤਰੀ ਦੀ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ 'ਚ ਮੌਤ ਹੋ ਗਈ ਹਾਲਾਂਕਿ ਹਸਪਤਾਲ ਨੇ ਕਿਹਾ ਹੈ ਕਿ 69 ਸਾਲਾ ਇਹ ਯਾਤਰੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਯਾਤਰੀ ਕੋਰੋਨਾ ਨਾਲ ਇਨਫੈਕਟਿਡ ਸੀ ਪਰ ਹੁਣ ਠੀਕ ਹੋ ਚੁੱਕਿਆ ਸੀ।

ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਇਨਫੈਕਟਿਡ ਮਾਮਲਿਆਂ ਦੀ ਗਿਣਤੀ ਅੱਜ ਭਾਵ ਸ਼ੁੱਕਰਵਾਰ ਨੂੰ 200 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 20 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਵੀ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦਿੱਲੀ, ਕਰਨਾਟਕ, ਮਹਾਰਾਸ਼ਟਰ ਅਤੇ ਪੰਜਾਬ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ:  ਭਾਰਤ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੇ ਮਾਮਲੇ


author

Iqbalkaur

Content Editor

Related News