ਕੋਰੋਨਾ ਇਨਫੈਕਟ : ਜਨਤਾ ਕਰਫਿਊ ਦੌਰਾਨ ਦੇਸ਼ਭਰ 'ਚ 24 ਘੰਟੇ ਲਈ ਬੰਦ ਰਹਿਣਗੀਆਂ ਸਾਰੀਆਂ ਟਰੇਨਾਂ
Friday, Mar 20, 2020 - 08:39 PM (IST)
ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤੇ ਗਏ ਜਨਤਾ ਕਰਫਿਊ ਦੇ ਮੱਦੇਨਜ਼ਰ ਦੇਸ਼ 'ਚ ਸ਼ਨੀਵਾਰ ਮੱਧ ਰਾਤ ਤੋਂ ਐਤਵਾਰ ਰਾਤ 10 ਵਜੇ ਦੌਰਾਨ ਕਿਸੇ ਵੀ ਸਟੇਸ਼ਨ ਤੋਂ ਕੋਈ ਯਾਤਰੀ ਟਰੇਨ 'ਚ ਸਫਰ ਸ਼ੁਰੂ ਨਹੀਂ ਕਰੇਗਾ। ਸੂਤਰਾਂ ਨੇ ਦੱਸਿਆ ਕਿ ਮੇਲ ਅਤੇ ਐਕਸਪ੍ਰੈਸ ਟਰੇਨਾਂ ਵੀ ਐਤਵਾਰ ਤੜਕੇ ਰੁੱਕ ਜਾਣਗੀਆਂ। ਸਾਰੀਆਂ ਉੱਪ ਨਗਰੀ ਟਰੇਨ ਸੇਵਾਵਾਂ ਵੀ ਬਹੁਤ ਘੱਟ ਕਰ ਦਿੱਤੀਆਂ ਜਾਣਗੀਆਂ। ਭਾਰਤੀ ਰੇਲਵੇ ਕੋਰੋਨਾ ਵਾਇਰਸ ਦੇ ਚੱਲਦੇ ਗੈਰ-ਜ਼ਰੂਰੀ ਯਾਤਰਾ 'ਤੇ ਰੋਕ ਲਗਾਉਣ ਦੇ ਇਰਾਦੇ ਨਾਲ ਹੁਣ ਤਕ 245 ਟਰੇਨਾਂ ਰੱਦ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਵੀਰਵਾਰ ਨੂੰ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਐਤਵਾਰ ਨੂੰ 'ਜਨਤਾ ਕਰਫਿਊ' ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ।