ਪੇਂਡੂ ਖੇਤਰਾਂ ’ਚ ਵੀ ਕੋਰੋਨਾ ਦਾ ਕਹਿਰ, ਚੋਣਾਂ ਤੋਂ ਬਾਅਦ ਵਿਗੜੇ ਹਾਲਾਤ

05/08/2021 11:06:38 AM

ਨੋਇਡਾ (ਭਾਸ਼ਾ)— ਕੋਰੋਨਾ ਲਾਗ ਦੀ ਦੂਜੀ ਲਹਿਰ ਨੇ ਹੁਣ ਪਿੰਡਾਂ ’ਚ ਵੀ ਆਪਣੇ ਪੈਰ ਪਸਾਰ ਲਏ ਹਨ। ਗੌਤਮ ਬੁੱਧ ਨਗਰ ਵਿਚ ਕਸਬਿਆਂ ਅਤੇ ਪਿੰਡਾਂ ’ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਰੂਰੀ ਦਵਾਈਆਂ ਮੁਹੱਈਆ ਕਰਾਉਣ ਅਤੇ ਲਾਗ ਦੀ ਜਾਂਚ ਕਰਾਉਣ ਲਈ ਕਈ ਕੇਂਦਰ ਖੋਲ੍ਹੇ ਗਏ ਹਨ। ਮੁੱਖ ਡਾਕਟਰ ਅਧਿਕਾਰੀ ਡਾ. ਦੀਪਕ ਅਹੋਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਗ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਜਾਂਚ ਕਰਵਾਓ। 

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ

ਸੀ. ਐੱਮ. ਓ. ਨੇ ਦੱਸਿਆ ਕਿ ਘਰ ਵਿਚ ਰਹਿ ਕੇ ਇਲਾਜ ਕਰਵਾ ਰਹੇ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਨੇ ਦਵਾਈਆਂ ਦੀਆਂ ਕਿੱਟਾਂ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਾਲ ਹੀ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ 5 ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਸਿਲੰਡਰ ਅਤੇ ਰੇਮਡੇਸਿਵਿਰ ਟੀਕੇ ਦੀ ਦਰ ਤੈਅ ਕਰ ਦਿੱਤੀ ਗਈ ਹੈ। ਹੁਣ ਇਹ ਦਵਾਈ ਪ੍ਰਾਈਵੇਟ ਹਸਪਤਾਲਾਂ ਨੂੰ 1800 ਰੁਪਏ ਵਿਚ ਮਿਲੇਗੀ। ਇਸ ਲਈ ਡਾਕਟਰਾਂ ਦੇ ਲਿਖਣ ’ਤੇ ਦਵਾਈ ਨੂੰ ਸਿਹਤ ਮਹਿਕਮਾ ਉਪਲੱਬਧ ਕਰਾਏਗਾ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦਾ ਹਾਲ ਹੋਇਆ ਬੇਹਾਲ, ਦਰੱਖ਼ਤਾਂ ਹੇਠਾਂ ਝੋਲਾਛਾਪ ਡਾਕਟਰ ਕਰ ਰਹੇ ਕੋਰੋਨਾ ਮਰੀਜ਼ਾਂ ਦਾ ਇਲਾਜ

ਦਰਅਸਲ ਤਿੰਨ ਪੱਧਰੀ ਪੰਚਾਇਤੀ ਚੋਣਾਂ ਤੋਂ ਬਾਅਦ ਪੇਂਡੂ ਖੇਤਰਾਂ ਵਿਚ ਲਾਗ ਤੇਜ਼ੀ ਨਾਲ ਫੈਲਿਆ ਹੈ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਮਹਿਕਮੇ ਦੇ ਅੰਕੜਿਆਂ ਮੁਤਾਬਕ ਦਨਕੌਰ, ਦਾਦਰੀ, ਜਾਰਚਾ, ਜੇਵਰ, ਬਿਲਾਸਪੁਰ ਅਤੇ ਰਬੂਪੁਰਾ ਕਸਬੇ ਵਿਚ ਰੋਜ਼ਾਨਾ 2 ਤੋਂ 4 ਲੋਕਾਂ ਦੀ ਮੌਤ ਹੋ ਰਹੀ ਹੈ। ਚੋਣ ਡਿਊਟੀ ਵਿਚ ਲੱਗੇ ਕਈ ਲੋਕ ਕੋਵਿਡ-19 ਦੀ ਲਪੇਟ ਵਿਚ ਆਏ ਹਨ। ਸ਼ੁੱਕਰਵਾਰ ਨੂੰ ਬੇਸਿਕ ਸਿੱਖਿਆ ਮਹਿਕਮੇ ਦੇ ਦੋ ਮੁੱਖ ਅਧਿਆਪਕਾਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ ਇਕ ਨੇ ਪੰਚਾਇਤ ਚੋਣ ਸਿਖਲਾਈ ਵਿਚ ਹਿੱਸਾ ਲਿਆ ਸੀ। ਲਾਗ ਦੇ ਲੱਛਣ ਦਿੱਸਣ ਤੋਂ ਬਾਅਦ ਉਨ੍ਹਾਂ ਨੂੰ ਚੋਣ ਡਿਊਟੀ ਤੋਂ ਦੂਰ ਰੱਖਿਆ ਗਿਆ ਸੀ। ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਦੇ ਪ੍ਰਧਾਨ ਮਾਸਟਰ ਸ਼ਯੋਰਾਜ ਸਿੰਘ ਨੇ ਦੱਸਿਆ ਕਿ ਪਿੰਡਾਂ ਅਤੇ ਕਸਬਿਆਂ ਵਿਚ ਰਹਿਣ ਵਾਲੇ ਕਾਫੀ ਲੋਕ ਸ਼ਹਿਰਾਂ ’ਚ ਰੁਜ਼ਗਾਰ ਕਰ ਰਹੇ ਹਨ। ਪਿੰਡ ਪੰਚਾਇਤ ਦੀਆਂ ਚੋਣਾਂ ਦੌਰਾਨ ਵੋਟਾਂ ਪਾਉਣ ਆਏ ਕਾਫੀ ਲੋਕ ਇਨਫੈਕਟਿਡ ਸਨ ਅਤੇ ਕੋਰੋਨਾ ਨਿਯਮਾਂ ਦੀ ਅਣਦੇਖੀ ਦੀ ਵਜ੍ਹਾ ਕਰ ਕੇ ਪਿੰਡ ਅੰਚਲ ’ਚ ਕੋਰੋਨਾ ਲਾਗ ਫੈਲਿਆ। 

ਇਹ ਵੀ ਪੜ੍ਹੋ : ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ


Tanu

Content Editor

Related News