ਦਿੱਲੀ 'ਚ ਫਿਰ ਕੋਰੋਨਾ ਦਾ ਕਹਿਰ, ਇਸ ਹਫ਼ਤੇ ਹੋਈਆਂ 51 ਮੌਤਾਂ, 6 ਮਹੀਨਿਆਂ 'ਚ ਸਭ ਤੋਂ ਜ਼ਿਆਦਾ

Monday, Aug 15, 2022 - 09:10 PM (IST)

ਦਿੱਲੀ 'ਚ ਫਿਰ ਕੋਰੋਨਾ ਦਾ ਕਹਿਰ, ਇਸ ਹਫ਼ਤੇ ਹੋਈਆਂ 51 ਮੌਤਾਂ, 6 ਮਹੀਨਿਆਂ 'ਚ ਸਭ ਤੋਂ ਜ਼ਿਆਦਾ

ਦਿੱਲੀ : ਦਿੱਲੀ 'ਚ ਐਤਵਾਰ ਨੂੰ ਕੋਰੋਨਾ ਨਾਲ 51 ਮੌਤਾਂ ਦੇ ਮਾਮਲੇ ਦਰਜ ਕੀਤੇ ਗਏ, ਜੋ ਕਿ ਪਿਛਲੇ 6 ਮਹੀਨਿਆਂ ਤੋਂ ਸਭ ਤੋਂ ਵੱਧ ਅੰਕੜਾ ਹੈ। ਦੇਸ਼ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਕਿਉਂਕਿ ਇਸ ਹਫ਼ਤੇ (8 ਤੋਂ 14 ਅਗਸਤ) ਦੌਰਾਨ 307 ਮੌਤਾਂ ਦਰਜ ਕੀਤੀਆਂ ਗਈਆਂ। ਕਈ ਸੂਬਿਆਂ ਨੇ ਅਜੇ ਤੱਕ ਐਤਵਾਰ ਦੀ ਆਪਣੀ ਰਿਪੋਰਟ ਨਹੀਂ ਦਿੱਤੀ ਹੈ। ਮੌਤ ਦੇ ਕੁੱਲ ਅੰਕੜੇ 310 ਨੂੰ ਪਾਰ ਕਰ ਸਕਦੇ ਹਨ ਜੋ ਕਿ ਮਾਰਚ ਦੇ ਪਹਿਲੇ ਹਫ਼ਤੇ ਤੋਂ ਬਾਅਦ ਦੇਸ਼ 'ਚ ਸਭ ਤੋਂ ਵੱਧ ਹਫ਼ਤਾਵਾਰੀ ਕੋਰੋਨਾ ਨਾਲ ਮੌਤਾਂ ਦੇ ਮਾਮਲੇ ਹੋਣਗੇ। ਪਿਛਲੇ ਹਫ਼ਤੇ ਕੋਰੋਨਾ ਨਾਲ 295 ਮੌਤਾਂ ਹੋਈਆਂ ਸਨ। ਦਿੱਲੀ ਦੇ ਹਫ਼ਤਾਵਰੀ ਮਾਮਲਿਆਂ 'ਚ 18 ਫ਼ੀਸਦੀ ਵਾਧਾ ਹੋਇਆ ਹੈ, ਜੋ ਭਾਰਤ 'ਚ ਸਭ ਤੋਂ ਵੱਧ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 'ਚੀਨੀ ਮਾਂਝਾ' ਸਟੋਰ ਕਰਨ ਦੇ ਦੋਸ਼ 'ਚ ਪੱਛਮੀ ਦਿੱਲੀ ਦੇ ਨਿਹਾਲ ਵਿਹਾਰ ਤੋਂ ਚਾਹ ਵਾਲਾ ਗ੍ਰਿਫ਼ਤਾਰ

ਦਿੱਲੀ ਨੇ ਸਭ ਤੋਂ ਵੱਧ ਕੋਰੋਨਾ ਨਾਲ ਮਰਨ ਵਾਲਿਆਂ ਦੀ ਜਾਣਕਾਰੀ 7 ਤੋਂ 13 ਫਰਵਰੀ ਨੂੰ ਦਿੱਤੀ ਸੀ। ਸਾਰੇ ਅੰਕੜੇ ਤਾਜ਼ਾ ਮੌਤਾਂ ਦੇ ਹਨ। ਭਾਰਤ 'ਚ 8 ਤੋਂ 14 ਅਗਸਤ ਦੌਰਾਨ ਲਗਭਗ 1.05 ਲੱਖ ਤਾਜ਼ਾ ਕੋਰੋਨਾ ਮਾਮਲਿਆਂ 'ਚ ਪ੍ਰਵੇਸ਼ ਕਰਨ ਦੀ ਸੰਭਾਵਨਾ ਸੀ, ਜੋ ਪਿਛਲੇ ਹਫ਼ਤੇ 'ਚ ਕੁੱਲ 1.25 ਲੱਖ ਤੋਂ ਲਗਭਗ 16 ਫ਼ੀਸਦੀ ਘੱਟ ਸੀ। ਜ਼ਿਆਦਾਤਰ ਸੂਬਿਆਂ 'ਚ ਨਵੇਂ ਮਾਮਲਿਆਂ 'ਚ ਗਿਰਾਵਟ ਆ ਰਹੀ ਸੀ। ਮਿਜ਼ੋਰਮ ਦੇ ਨਾਲ ਦਿੱਲੀ, ਹਰਿਆਣਾ, ਯੂ.ਪੀ. ਤੇ ਰਾਜਸਥਾਨ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ 'ਚ ਮਾਮਲਿਆਂ 'ਚ 18 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਇਸ ਹਫ਼ਤੇ ਦੌਰਾਨ 15,068 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਰਿਆਣਾ 'ਚ ਹਫ਼ਤੇ ਦੌਰਾਨ ਮਾਮਲਿਆਂ 'ਚ 12 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ ਰਾਜਸਥਾਨ 'ਚ ਇਸ ਹਫ਼ਤੇ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦੀ ਗਿਣਤੀ 43 ਫ਼ੀਸਦੀ ਵੱਧ ਕੇ 4,260 ਹੋ ਗਈ। ਮਿਜ਼ੋਰਮ 'ਚ ਮਾਮਲਿਆਂ 'ਚ 7 ਫ਼ੀਸਦੀ ਵਾਧਾ ਹੋਇਆ ਹੈ। ਗੋਆ 'ਚ ਵੀ ਹਫ਼ਤਾਵਾਰੀ ਗਿਣਤੀ 3 ਫ਼ੀਸਦੀ ਤੋਂ ਉਪਰ ਸੀ। ਦਿੱਲੀ ਤੋਂ ਇਲਾਵਾ ਕਰਨਾਟਕ, ਪੰਜਾਬ ਤੇ ਗੁਜਰਾਤ 'ਚ ਮੌਤਾਂ ਦੀ ਗਿਣਤੀ ਵਧੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News