ਕੋਰੋਨਾ ਦਾ ਕਹਿਰ : ਤੁਰਕੀ ਤੋਂ ਵਤਨ ਪਰਤੇਗਾ ਐਥਲੀਟ ਨੀਰਜ ਚੋਪੜਾ
Tuesday, Mar 17, 2020 - 06:56 PM (IST)
ਨਵੀਂ ਦਿੱਲੀ— ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਜੈਵਲਿਨ ਥ੍ਰੋਅ ਦੇ ਸਟਾਰ ਐਥਲੀਟ ਨੀਰਜ ਚੋਪੜਾ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਤੁਰਕੀ ਵਿਚ ਆਪਣੇ ਅਭਿਆਸ ਸਥਾਨ ਤੋਂ ਵਤਨ ਪਰਤੇਗਾ। 22 ਸਾਲਾ ਚੋਪੜਾ ਪਿਛਲੇ ਇਕ ਮਹੀਨੇ ਤੋਂ ਤੁਰਕੀ ਵਿਚ ਅਭਿਆਸ ਕਰ ਰਿਹਾ ਹੈ। ਉਸ ਨੇ ਪਿਛਲੇ ਸਾਲ ਕੂਹਣੀ ਦੀ ਸੱਟ ਤੋਂ ਉਭਰਨ ਤੋਂ ਬਾਅਦ ਦੱਖਣੀ ਅਫਰੀਕਾ ਵਿਚ ਇਕ ਪ੍ਰਤੀਯੋਗਿਤਾ ਵਿਚ 87.86 ਮੀਟਰ ਜੈਵਲਿਨ ਥ੍ਰੋਅ ਕਰਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।
ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਪ. ਆਈ.) ਦੇ ਇਕ ਅਧਿਕਾਰੀ ਨੇ ਕਿਹਾ, ''ਤੁਰਕੀ 18 ਮਾਰਚ ਨੂੰ ਆਫਣੀਆਂ ਸੀਮਾਵਾਂ ਬੰਦ ਕਰ ਰਿਹਾ ਹੈ ਤੇ ਨੀਰਜ ਨੂੰ ਉਸ ਤੋਂ ਪਹਿਲਾਂ ਵਾਪਸ ਆਉਣਾ ਪਵੇਗਾ। ਉਹ ਬੁੱਧਵਾਰ ਨੂੰ ਵਤਨ ਪਹੁੰਚ ਰਿਹਾ ਹੈ।''