ਵਧੀਆ ਸਿਹਤ ਸੇਵਾਵਾਂ ਕਾਰਨ ਹੀ ਕੋਰੋਨਾ ''ਤੇ ਪਾਇਆ ਜਾ ਸਕਿਆ ਕਾਬੂ : ਯੋਗੀ
Sunday, Oct 17, 2021 - 07:30 PM (IST)
ਸ਼੍ਰਾਵਸਤੀ-ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤੇ ਜਾਣ ਕਾਰਨ ਹੀ ਉੱਤਰ ਪ੍ਰਦੇਸ਼ 'ਚ ਕੋਵਿਡ-19 ਵਰਗੀ ਮਹਾਮਾਰੀ 'ਤੇ ਕਾਬੂ ਪਾਇਆ ਜਾ ਸਕਿਆ। ਯੋਗੀ ਨੇ ਬਹਰਾਇਚ ਅਤੇ ਸ਼੍ਰਾਵਸਤੀ 'ਚ ਆਯੋਜਿਤ ਜਨ ਸਭਾਵਾਂ ਨੂੰ ਡਿਜਟੀਲ ਮਾਧਿਅਮ ਨਾਲ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿਹਤ ਸੇਵਾਵਾਂ ਦਾ ਢਾਂਚਾ ਜੇਕਰ ਕਮਜ਼ੋਰ ਹੁੰਦਾ ਤਾਂ ਉੱਤਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੁੰਦਾ।
ਇਹ ਵੀ ਪੜ੍ਹੋ : ਰੂਸ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ
ਉਨ੍ਹਾਂ ਨੇ ਕਿਹਾ ਕਿ ਪਿਛਲੇ ਸੱਤ ਸਾਲ 'ਚ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਕਾਰਨ ਉੱਤਰ ਪ੍ਰਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਸੁਧਾਰਨ ਦਾ ਮੌਕਾ ਮਿਲਿਆ, ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੱਤ ਸਾਲ ਪਹਿਲਾਂ ਪ੍ਰਧਾਨ ਮੰਤਰੀ ਦਾ ਦਿੱਤਾ ਨਾਅਰਾ 'ਸਭਕਾ ਸਾਥ, ਸਭਕਾ ਵਿਕਾਸ' ਦੇਸ਼ ਲਈ ਮੰਤਰ ਬਣਿਆ ਸੀ ਜਿਸ ਦੇ ਤਹਿਤ ਵਿਕਾਸ ਦੀਆਂ ਯੋਜਨਾਵਾਂ 'ਚ ਕੋਈ ਭੇਦਭਾਵ ਨਹੀਂ ਵਰਤਿਆ ਗਿਆ।
ਇਹ ਵੀ ਪੜ੍ਹੋ : ਅਮਰੀਕਾ ਨੇ ਫਾਈਜ਼ਰ ਦੀਆਂ ਲੱਖਾਂ ਖੁਰਾਕਾਂ ਨਾਲ ਕੀਤੀ ਪਾਕਿਸਤਾਨ ਦੀ ਸਹਾਇਤਾ
ਤੇਜ਼ ਮੀਂਹ ਅਤੇ ਤੂਫਾਨ ਕਾਰਨ ਅੱਜ ਇਕ ਵਾਰ ਫਿਰ ਮੁੱਖ ਮੰਤਰੀ ਨੂੰ ਸ਼੍ਰਾਵਸਤੀ ਅਤੇ ਬਹਰਾਇਚ ਦਾ ਦੌਰ ਅੰਤਿਮ ਸਮੇਂ 'ਤੇ ਰੱਦ ਕਰਨਾ ਪਿਆ। ਯੋਗੀ ਦਾ ਹੈਲੀਕਾਪਟਰ ਉਨ੍ਹਾਂ ਨੂੰ ਲੈ ਕੇ ਸ਼੍ਰਾਵਸਤੀ ਤਾਂ ਪਹੁੰਚਿਆ ਪਰ ਖਰਾਬ ਮੌਸਮ ਕਾਰਨ ਉਤਰ ਨਹੀਂ ਸਕਿਆ। ਬਹਰਾਇਚ 'ਚ ਵੀ ਮੀਂਹ ਅਤੇ ਤੂਫਾਨ ਕਾਰਨ ਯੋਗੀ ਨਹੀਂ ਆ ਸਕੇ ਅਤੇ ਲਖਨਊ ਪਰਤ ਗਏ। ਬਾਅਦ 'ਚ ਉਨ੍ਹਾਂ ਨੇ ਲਖਨਊ ਤੋਂ ਬਹਰਾਈਚ ਅਤੇ ਸ਼੍ਰਾਵਸਤੀ ਦੀਆਂ ਜਨ ਸਭਾਵਾਂ ਨੂੰ ਡਿਜੀਟਲ ਮਾਧਿਅਮ ਨਾਲ ਸੰਬੰਧਿਤ ਕੀਤਾ। ਇਸ ਤੋਂ ਪਹਿਲਾਂ, ਪਿਛਲੀ ਚਾਰ ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰਸਾ ਦੇ ਕਾਰਨ ਮੁੱਖ ਮੰਤਰੀ ਦੇ ਇਥੇ ਦੇ ਪ੍ਰਸਤਾਵਿਤ ਪ੍ਰੋਗਰਾਮ ਮੁਤਲਵੀ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਚੀਨ ਤੇ ਭੂਟਾਨ ਦਰਮਿਆਨ ਸਮਝੌਤਾ ਪੱਤਰ 'ਤੇ ਦਸਤਖਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।