ਕੋਰੋਨਾ ਨਾਲ ਡਾਕਟਰ ਦੀ ਮੌਤ, ਪਰਿਵਾਰ ਦੇ 6 ਮੈਂਬਰ ਵੀ ਹੋਏ ਇਨਫੈਕਟਿਡ
Wednesday, Apr 15, 2020 - 07:58 PM (IST)
ਸ਼ਿਲਾਂਗ- ਮੇਘਾਲਿਆ ’ਚ ਕੋਰੋਨਾ ਵਾਇਰਸ ਦੇ ਹੁਣ ਤਕ ਇਨਫੈਕਟਿਡ ਮਰੀਜ਼ ਰੋਗੀ ਡਾਕਟਰ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਡਾਕਟਰ ਦੀ ਪਤਨੀ ਸਮੇਤ ਪਰਿਵਾਰ ਦੇ 6 ਲੋਕਾਂ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। 69 ਸਾਲਾ ਡਾਕਟਰ ਜਾਨ ਐੱਲ ਸਾਇਲੋ ਦਾ ਤੜਕੇ ਪੌਣੇ 3 ਵਜੇ ਦਿਹਾਂਤ ਹੋ ਗਿਆ। ਉਹ ਬੇਥਨੀ ਹਸਪਤਾਲ ਦੇ ਸੰਸਥਾਪਕ ਸਨ। ਸੋਮਵਾਰ ਸ਼ਾਮ ਨੂੰ ਸਾਇਲੋ ਦੇ ਕੋਰੋਨਾ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਸੀ। ਬੇਥਨੀ ਹਸਪਤਾਲ ਦੇ ਸ਼ਿਲਾਂਗ ਕੰਪਲੈਕਸ, ਜਿਥੇ ਡਾਕਟਰ ਭਰਤੀ ਸੀ ਅਤੇ ਰੀ ਭੋਈ ਜ਼ਿਲੇ ਦੇ ਨੋਂਗਪੋਹ ’ਚ ਦੂਸਰੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਇਨਫੈਕਸ਼ਨ ਮੁਕਤ ਕੀਤਾ ਜਾ ਰਿਹਾ ਹੈ। ਦੋਵਾ ਕੇਂਦਰਾਂ ’ਚ ਭਰਤੀ ਸਾਰੇ ਲੋਕਾਂ ਨੂੰ ਕੁਆਰਿੰਟਾਈਨ ਕਰ ਦਿੱਤਾ ਗਿਆ ਹੈ। 22 ਮਾਰਚ ਦੇ ਬਾਅਦ ਹਸਪਤਾਲ ਦੇ ਸ਼ਿਲਾਂਗ ਕੰਪਲੈਕਸ ਗਏ ਕਰੀਬ 2,000 ਲੋਕਾਂ ਦੀ ਹੁਣ ਤਕ ਪਛਾਣ ਕੀਤੀ ਗਈ ਹੈ।